October 19, 2024

ਸ਼ਹਿਰ ਦੇ ਨਗਰ ਕੀਰਤਨ ਦੇ ਸੰਬਧ ਚ ਮੀਟਿੰਗਾਂ ਜਾਰੀ.. ਪ੍ਰਬੰਧਕ ਕਮੇਟੀ ਗੁ ਦੀਵਾਨ ਅਸਥਾਨ

ਦ ਪੰਜਾਬ ਰਿਪੋਰਟ, ਜਲੰਧਰ(ਸੁਨੀਤਾ) :- ਜਲੰਧਰ ਸ਼ਹਿਰ ਦੀਆਂ ਸਿੰਘ ਸਭਾਵਾਂ ਦੀ ਮੀਟਿੰਗ ਗੁ. ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਹੋਈ। ਜਿਸ ਵਿੱਚ ਜੱਥੇਦਾਰ ਜਗਜੀਤ ਸਿੰਘ ਖਾਲਸਾ, ਪਰਮਿੰਦਰ ਸਿੰਘ ਦਸ਼ਮੇਸ਼ ਨਗਰ,ਹਰਜੋਤ ਸਿੰਘ ਲੱਕੀ, ਗੁਰਮੀਤ ਸਿੰਘ ਬਿੱਟੂ ਨੇ ਦੱਸਿਆ ਕਿ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮੂਹ ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆਂ, ਇਸਤਰੀ ਸਤਿਸੰਗ ਸਭਾਵਾਂ, ਨਿਹੰਗ ਸਿੰਘ ਜਥੇਬੰਦੀਆਂ ਅਤੇ ਸਾਧ ਸੰਗਤ ਜੀ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਗੁ. ਦੀਵਾਨ ਅਸਥਾਨ ਸੈਂਟਰਲ ਟਾਊਨ ਵਲੋਂ ਸਜਾਏ ਜਾ ਰਹੇ ਨਗਰ ਕੀਰਤਨ ਲਈ ਮੀਟਿੰਗਾਂ ਦਾ ਦੌਰ ਆਰੰਭ ਹੋ ਗਿਆ ਹੈ।

ਇਸਦੇ ਨਾਲ ਨਾਲ ਸਾਰੀਆਂ ਸਿੰਘ ਸਭਾਵਾਂ ਨਾਲ ਵਿਚਾਰਾਂ ਕਰਕੇ ਕਈ ਅਹਿਮ ਫੈਂਸਲੇ ਵੀ ਜਲਦੀ ਲਈ ਜਾਣਗੇ।ਜਿਨ੍ਹਾਂ ਵਿਚ ਗੁਰੂ ਘਰਾਂ ਚ ਗ੍ਰੰਥੀ ਸਿੰਘਾਂ, ਰਾਗੀ ਸਿੰਘਾਂ ਅਤੇ ਸੇਵਾਦਾਰਾਂ ਦੀ ਆਰਥਿਕ ਸਹਾਇਤਾ, ਓਹਨਾ ਦੇ ਬੱਚਿਆਂ ਦੀ ਪੜ੍ਹਾਈ,ਪਹਿਲ ਦੇ ਅਧਾਰ ਤੇ ਗੁ ਕਮੇਟੀਆਂ ਵੱਲੋਂ ਆਪਣੇ ਸਟਾਫ ਦੀ ਸਹਾਇਤਾ ਕਰਨ ਬਾਰੇ,ਅਤ ਹੋ ਰਹੀਆਂ ਬੇਅਦਬੀ ਦੀਆ ਘਟਨਾਵਾਂ ਨੂੰ ਲੈਕੇ ਸਖਤ ਪਹਿਰੇ ਆਦਿਕ ਦੇ ਪ੍ਰਬੰਧ, ਇਲਾਕਾ ਨਿਵਾਸੀ ਅਤੇ ਸੰਗਤਾਂ ਨੂੰ ਵੀ ਜਾਗਰੂਕ ਕਰਣ ਬਾਰੇ, ਬੱਚਿਆਂ ਨੂੰ ਗੁਰੂ ਘਰਾਂ ਨਾਲ ਜੋੜ ਕੇ ਗੱਤਕਾ ਸਿਖਲਾਈ ਅਤੇ ਇਤਿਹਾਸ ਤੋਂ ਜਾਣੂ ਕਰਵਾਉਣ ਬਾਰੇ, ਅੰਤਿਮ ਅਰਦਾਸ ਤੇ ਪਰਿਵਾਰ ਤੇ ਘੱਟ ਤੋਂ ਘੱਟ ਬੋਝ ਪਵੇ ਉਸ ਲਈ ਸਧਾਰਣ ਲੰਗਰ ਪੰਗਤ ਚ ਕਰਣ ਬਾਰੇ ਅਹਿਮ ਵਿਚਾਰਾਂ ਕੀਤੀਆਂ ਗਈਆਂ। ਅਖੀਰ ਚ ਜਲੰਧਰ ਸ਼ਹਿਰ ਦੇ ਵਿਸ਼ਾਲ ਨਗਰ ਕੀਰਤਨ ਦੀ ਮੀਟਿੰਗ ਲਈ ਸਾਰੀਆਂ ਗੁ ਪ੍ਰਬੰਧਕ ਕਮੇਟੀਆਂ ਨੂੰ ਕਿਹਾ ਕੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਚ ਸਜਾਏ ਜਾਣ ਵਾਲੇ ਨਗਰ ਕੀਰਤਨ ਦੀ ਤਰੀਕ ਸ਼੍ਰੀ ਮਾਨ ਸੰਤ ਬਾਬਾ ਜੀਤ ਸਿੰਘ ਜੀ ਨਿਰਮਲ ਕੁੱਟਿਆ ਜੌਹਲਾਂ ਵਾਲਿਆਂ ਨਾਲ ਵਿਚਾਰ ਕਰਕੇ ਸਿੰਘ ਸਭਾਵਾਂ ਦੀ ਵੱਡੀ ਇਕੱਤਰਤਾ ਚ ਅਨਾਉਂਸ ਕੀਤੀ ਜਾਏਗੀ।ਜਥੇਦਾਰ ਗਾਬਾ ਅਤੇ ਹਰਜੋਤ ਸਿੰਘ ਲੱਕੀ ਨੇ ਸਾਰੇ ਗੁਰੂ ਘਰ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਕਿ ਇਲਾਕੇ ਦੇ ਪ੍ਰੋਗਰਾਮ ਉਸ ਤੋਂ ਬਾਅਦ ਉਲੀਕੇ ਜਾਣ ਤਾਂ ਜੋ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨਾਲ ਪੁਰਾਤਨ ਨਗਰ ਕੀਰਤਨ ਸਜਾਇਆ ਜਾ ਸਕੇ।

ਇਸ ਮੋਕੇ ਸਿੰਘ ਸਭਾਵਾਂ ਵਲੋਂ ਮੋਹਨ ਸਿੰਘ ਢੀਂਡਸਾ,ਜਗਜੀਤ ਸਿੰਘ ਗਾਬਾ, ਅਮਰਜੀਤ ਸਿੰਘ ਬਰਮੀ ਸਰਬਜੀਤ ਸਿੰਘ ਰਾਜਪਾਲ, ਅਜੀਤ ਸਿੰਘ ਸੇਠੀ, ਕੁਲਦੀਪ ਸਿੰਘ ਪਾਇਲਟ,ਦਵਿੰਦਰ ਸਿੰਘ ਰਹੇਜਾ, , ਕੰਵਲਜੀਤ ਸਿੰਘ ਟੋਨੀ, ਚਰਨ ਸਿੰਘ ਮਕਸੂਦਾਂ, ਇਕਬਾਲ ਸਿੰਘ ਮਕਸੂਦਾਂ, ਦਵਿੰਦਰ ਸਿੰਘ ਰਿਆਤ,ਭੁਪਿੰਦਰ ਪਾਲ ਸਿੰਘ ਖਾਲਸਾ, ਜਸਬੀਰ ਸਿੰਘ ਦਕੋਹਾ,ਗੁਰਬਚਨ ਸਿੰਘ ਮੱਕੜ, ਮਨਜੀਤ ਸਿੰਘ ਟਰਾਂਸਪੋਰਟਰ,ਗੁਰਿੰਦਰ ਸਿੰਘ ਮਝੈਲ ਜੋਗਿੰਦਰ ਸਿੰਘ ਟੀਟੂ, ਸਤਵਿੰਦਰ ਸਿੰਘ ਮਿੰਟੂ, ਬਾਬਾ ਜਸਵਿੰਦਰ ਸਿੰਘ, ਗੁਰਚਰਨ ਸਿੰਘ ਬਾਗ਼ਾਂ ਵਾਲੇ, ਜਸਬੀਰ ਸਿੰਘ ਰੰਧਾਵਾ, ਹਰਭਜਨ ਸਿੰਘ ਸੈਣੀ, ਗੁਰਮੇਲ ਸਿੰਘ, ਸੁਰਿੰਦਰ ਸਿੰਘ ਵਿਰਦੀ, ਰਣਜੀਤ ਸਿੰਘ ਮਾਡਲ ਹਾਊਸ, ਅਮਨਦੀਪ ਸਿੰਘ ਆਲੂਵਾਲੀਆ, ਦਲਜੀਤ ਸਿੰਘ ਕ੍ਰਿਸਟਲ, ਵਰਿੰਦਰ ਸਿੰਘ ਬਿੰਦਰਾ,ਹਰਪ੍ਰੀਤ ਸਿੰਘ ਕੀਵੀ, ਗੁਨਜੀਤ ਸਿੰਘ ਸਚਦੇਵਾ, ਸੁਖਦੇਵ ਸਿੰਘ ਗਾਂਧੀ,ਜਗਦੀਪ ਸਿੰਘ ਸੋਨੂੰ, ਜਸਵਿੰਦਰ ਸਿੰਘ ਜੌਲੀ, ਅਮਰਜੀਤ ਸਿੰਘ , ਨਿਰਮਲ ਸਿੰਘ ਬੇਦੀ, ਦਿਲਬਾਗ ਸਿੰਘ, ਨਵਦੀਪ ਸਿੰਘ ਗੁਲਾਟੀ, ਮੱਖਣ ਸਿੰਘ ਭੋਗਲ, ਜਤਿੰਦਰਪਾਲ ਸਿੰਘ, ਬਲਦੇਵ ਸਿੰਘ ਗੱਤਕਾ ਮਾਸਟਰ, ਅਮਰਜੀਤ ਸਿੰਘ ਕਿਸ਼ਨਪੁਰਾ,ਗੁਰਜੀਤ ਸਿੰਘ ਟੱਕਰ,ਬਾਵਾ ਗਾਬਾ, ਕੁਲਜੀਤ ਸਿੰਘ ਚਾਵਲਾ, ਗੁਰਜੀਤ ਸਿੰਘ ਪੋਪਲੀ, ਆਈ ਐੱਸ ਬੱਗਾ, ਤੇਜਿੰਦਰ ਸਿੰਘ ਸਿਆਲ, ਹਰਜਿੰਦਰ ਸਿੰਘ,ਮਨਜੀਤ ਸਿੰਘ ਕਰਤਾਰਪੁਰ ਆਦਿ ਸ਼ਾਮਿਲ ਸਨ।

 

 

 

 

Leave a Reply

Your email address will not be published. Required fields are marked *