October 19, 2024

ਦ ਪੰਜਾਬ ਰਿਪੋਰਟ ਜਲੰਧਰ :- ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਨੌਜਵਾਨ ਅਰਸ਼ਦੀਪ ਸਿੰਘ ਇਕ ਹੋਣਹਾਰ ਖਿਡਾਰੀ ਹੈ,ਜਿਸ ਤੇ ਭਾਰਤੀ ਟੀਮ ਨੂੰ ਬਹੁੁਤ ਆਸਾ ਹਨ,ਵਲੋਂ ਕਲ ਜਦੋਂ ਪਾਕਿਸਤਾਨ ਦੀ ਕ੍ਰਿਕਟ ਟੀਮ ਖ਼ਿਲਾਫ਼ ਮੈਚ ਚੱਲ ਰਿਹਾ ਸੀ ਤਾਂ ਇਕ ਕੈਚ ਛੁੁਟ ਗਿਆ,ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਉਸ ਖਿਡਾਰੀ ਖਿਲਾਫ਼ ਬੇਹੁਦਾ ਟਿਪਣੀਆ ਕੀਤੀਆ ਗਈਆਂ। ਜਿਸ ਤਰਾਂ ਖਾਲਿਸਤਾਨੀ ਪਾਕਿਸਤਾਨੀ ਤੇ ਅਤਵਾਦੀ ਵਰਗੇ ਸ਼ਬਦ ਇਸ ਨੌਜਵਾਨ ਖਿਡਾਰੀ ਲਈ ਵਰਤੇ ਗਏ ਉਹ ਨਾ ਕਾਬਿਲੇ ਬਰਦਾਸ਼ਤ ਹੈ,ਇਸ ਦੇਸ਼ ਵਿੱਚ ਦੋ ਤਰ੍ਹਾਂ ਦੇ ਕਾਨੂੰਨ ਚਲਦੇ ਹਨ ਬਹੁਗਿਣਤੀ ਲਈ ਹੋਰ ਤੇ ਘੱਟ ਗਿਣਤੀ ਤੇ ਦਲਿਤਾਂ ਲਈ ਔਰ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ,ਹਰਪਾਲ ਸਿੰਘ ਚੱਢਾ,ਹਰਪ੍ਰੀਤ ਸਿੰਘ ਨੀਟੂ,ਸਤਪਾਲ ਸਿੰਘ ਸਿਦਕੀ,ਗੁਰਵਿੰਦਰ ਸਿੰਘ ਸਿੱਧੂ ਹਰਵਿੰਦਰ ਸਿੰਘ ਚਿਟਕਾਰਾ ਤੇ ਹਰਜਿੰਦਰ ਸਿੰਘ ਵਿੱਕੀ ਖਾਲਸਾ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਹੈ। ਕਿ ਅਸਲ ਵਿੱਚ ਦੇਸ਼ ਧਰੋਹੀ ਅਜਿਹੇ ਲੋਕ ਹਨ ਜਿਨ੍ਹਾਂ ਵਿਚ ਸਿੱਖਾਂ ਵਾਂਗ ਫ਼ੌਜ ਵਿੱਚ ਕੁਰਬਾਨੀ ਦੇਣ ਦੀ ਤਾਕਤ ਹੈ ਨਾ ਹੀ ਮਿਲਖਾ ਸਿੰਘ ਵਰਗਾ ਖਿਡਾਰੀ ਬਣਨ ਦੀ ਅਤੇ ਨਾ ਹੀ ਡਾਕਟਰ ਮਨਮੋਹਨ ਸਿੰਘ ਵਰਗਾ ਅਰਥਸ਼ਾਸਰਤੀ ਬਣਨ ਦੀ ਕਾਬਲੀਅਤ ਹੈ,ਅਸਲ ਵਿਚ ਇਹ ਡਰਪੋਕ ਲੋਕ ਹਨ ਜੋ ਆਪਣਾ ਮੂੰਹ ਛੁਪਾ ਕੇ ਇਸ ਨੌਜਵਾਨ ਸਿੱਖ ਖਿਡਾਰੀ ਤੇ ਵਾਰ ਕਰਦੇ ਹਨ ਅਸੀਂ ਭਾਰਤ ਸਰਕਾਰ ਤੋਂ ਮੰਗ ਕਰਦੇ ਹਾਂ ਇਹੋ ਜਿਹੇ ਬਗੈਰ ਲੋਕਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਇਹ ਸਮਝਿਆ ਜਾਵੇਗਾ ਕਿ ਸਰਕਾਰ ਵੀ ਇਹੋ ਜਿਹੇ ਗੰਦੇ ਲੋਕਾਂ ਦੀ ਸਮਰਥਕ ਹੈ।

ਇਸ ਮੌਕੇ ਤੇ ਹਰਪ੍ਰੀਤ ਸਿੰਘ ਸੋਨੂੰ, ਗੁਰਜੀਤ ਸਿੰਘ ਸਤਨਾਮੀਆ, ਹਰਪਾਲ ਸਿੰਘ ਪਾਲੀ ਚੱਢਾ, ਬਾਵਾ ਖਰਬੰਦਾ ਲਖਬੀਰ ਸਿੰਘ ਲਕੀ, ਗੁੁਰਦੀਪ ਸਿੰਘ ਲੱਕੀ,ਮਨਮਿੰਦਰ ਸਿੰਘ ਭਾਟੀਆ, ਗੁਰਵਿੰਦਰ ਸਿੰਘ ਨਾਗੀ, ਹਰਪ੍ਰੀਤ ਸਿੰਘ ਰੋਬਿਨ, ਅਮਨਦੀਪ ਸਿੰਘ ਬੱਗਾ ਪ੍ਰਬਜੋਤ ਸਿੰਘ ਖਾਲਸਾ, ਬਿੱਧੀ ਸਿੰਘ,ਜਤਿੰਦਰ ਸਿੰਘ ਕੋਹਲੀ,ਹਰਜੀਤ ਸਿੰਘ ਬਾਬਾ,ਸਰਬਜੀਤ ਸਿੰਘ ਕਾਲੜਾ,ਅਰਵਿੰਦਰ ਸਿੰਘ ਬਬਲੂ, ਬਲਜੀਤ ਸਿੰਘ ਸੰਟੀ,ਸਵਰਨ ਸਿੰਘ ਚੱਢਾ,ਸੰਨੀ ਸਿੰਘ ਓਬਰਾਏ, ਤਜਿੰਦਰ ਸਿੰਘ ਸੰਤ ਨਗਰ,ਅਵਤਾਰ ਸਿੰਘ ਮੀਤ ਆਦਿ ਹਾਜਰ ਸਨ।

 

Leave a Reply

Your email address will not be published. Required fields are marked *