“ਚੰਗੀ ਖੁਰਾਕ ਰਾਹੀਂ ਬੀਮਾਰੀਆਂ ਤੋਂ ਕਿਵੇਂ ਬਚੀਏ”ਵਿਸ਼ੇ ਤੇ ਵਿਸ਼ੇਸ਼ ਵਰਕਸ਼ਾਪ ਆਯੋਜਿਤ
ਦ ਪੰਜਾਬ ਰਿਪੋਰਟ ਫਿਰੋਜ਼ਪੁਰ, ਕ੍ਰਿਸ਼ਨ ਜੈਨ :- ਵੱਧਦੀਆ ਲਾਇਲਾਜ ਬਿਮਾਰੀਆਂ ਅਤੇ ਦਵਾਈਆਂ ਦੇ ਵੱਧਦੇ ਰੁਝਾਨ ਨੂੰ ਸਿਹਤਮੰਦ ਅਤੇ ਸੰਤੁਲਿਤ ਖੁਰਾਕ (ਮਿਲਟਸ) ਰਾਹੀ ਘੱਟ ਕਰਨ ਦੇ ਉਦੇਸ਼ ਨਾਲ ਚਲਾਏ ਜਾਗਰੂਕਤਾ ਪ੍ਰੋਗਰਾਮ ਤਹਿਤ ਇੱਕ ਵਿਸ਼ੇਸ਼ ਵਰਕਸ਼ਾਪ ਖੇਤੀ ਵਿਰਾਸਤ ਮਿਸ਼ਨ ਪੰਜਾਬ ਵੱਲੋਂ ਰੋਟਰੀ ਕਲੱਬ ਫਿਰੋਜ਼ਪੁਰ ਗੋਲਡ ਅਤੇ ਸਮਾਜ ਸੇਵੀ ਸੰਸਥਾ ਐਗਰੀਡ ਫਾਊਂਡੇਸ਼ਨ (ਰਜਿ.)ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ਰਾਮ ਬਾਗ ਆਸ਼ਰਮ ਫਿਰੋਜ਼ਪੁਰ ਛਾਉਣੀ ਵਿਖੇ ਆਯੋਜਿਤ ਕੀਤੀ ਗਈ ।ਜਿਸ ਵਿੱਚ ਮਿਲਟਸ ਦੇ ਪਕਵਾਨ ਬਨਾਉਣ ਦੇ ਮਾਹਿਰ ਰਾਸ਼ਟਰਪਤੀ ਪੁਰਸਕਾਰ ਵਿਜੇਤਾ ਸ਼ੀਮਤੀ ਮੇਘਨਾ ਸ਼ੁਕਲਾ ਇੰਦੋਰ(ਮੱਧ ਪ੍ਰਦੇਸ਼ ) ਤੋ ਬਤੋਰ ਮੁੱਖ ਵਕਤਾ ਪਹੁੰਚੀ ,ਸਮਾਗਮ ਦੀ ਪ੍ਰਧਾਨਗੀ ਸ. ਰਣਜੀਤ ਸਿੰਘ ਭੁੱਲਰ ਪੀ.ਸੀ.ਐੱਸ ਉਪ ਮੰਡਲ ਮਜਿਸਟ੍ਰੇਟ ਫ਼ਿਰੋਜ਼ਪੁਰ ਨੇ ਕੀਤੀ । ਸ੍ਰੀਮਤੀ ਸਰਬਜੀਤ ਕੌਰ ਜ਼ਿਲ੍ਹਾ ਕੁਆਰਡੀਨੇਟਰ ਅਤੇ ਗੁਰਵਿੰਦਰ ਸਿੰਘ ਖੇਤੀ ਵਿਰਾਸਤ ਮਿਸ਼ਨ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ।
ਸਮਾਗਮ ਦੇ ਪ੍ਰਬੰਧਕ ਰੋਟੇਰੀਅਨ ਅਸ਼ੋਕ ਬਹਿਲ ਅਤੇ ਡਾ ਸਤਿੰਦਰ ਸਿੰਘ ਪ੍ਰਧਾਨ ਐਗਰੀਡ ਫਾਊਂਡੇਸ਼ਨ ਨੇ ਆਏ ਮਹਿਮਾਨਾਂ ਦਾ ਰਸਮੀ ਤੌਰ ਤੇ ਸਵਾਗਤ ਕਰਦਿਆਂ ਕਿਹਾ ਕਿ ਵਾਤਾਵਰਨ ਵਿੱਚ ਵਧਦਾ ਪ੍ਰਦੂਸ਼ਣ ਅਤੇ ਖ਼ੁਰਾਕ ਲੜੀ ਵਿੱਚ ਆਈ ਵੱਡੀ ਤਬਦੀਲੀ ਕਾਰਨ ਸਿਹਤ ਸੰਕਟ ਖਡ਼੍ਹਾ ਹੋ ਗਿਆ ਹੈ, ਜਿਸ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸਮੇਂ ਦੀ ਵੱਡੀ ਜ਼ਰੂਰਤ ਹੈ ।
ਮੇਘਨਾ ਸ਼ੁਕਲਾ ਨੇ ਆਪਣੇ ਕੂੰਜੀਵਤ ਸੰਬੋਧਨ ਵਿਚ ਦੱਸਿਆ ਕਿ ਸਾਡੀਆਂ ਸਿਹਤ ਸਮੱਸਿਆਵਾਂ ਦਾ ਮੁੱਖ ਕਾਰਨ ਸਾਡੀ ਰਸੋਈ ਹੀ ਹੈ ਅਤੇ ਇਹ ਸਮੱਸਿਆ ਸਾਡੇ ਵੱਲੋਂ ਸਿਹਤਮੰਦ ਅਤੇ ਸੰਤੁਲਿਤ ਭੋਜਨ ਦੀ ਵਰਤੋ ਨਾ ਕਰਨ ਕਾਰਨ ਹੀ ਪੈਦਾ ਹੋ ਰਹੀਆਂ ਹਨ । ਉਨ੍ਹਾਂ ਕਿਹਾ ਕਿ ਇਸ ਦਾ ਹੱਲ ਵੀ ਹੁਣ ਸਾਡੀ ਰਸੋਈ ਵਿੱਚ ਹੀ ਹੈ ਉਨ੍ਹਾਂ ਨੇ ਕਣਕ ,ਚਾਵਲ ਦੀ ਵਰਤੋਂ ਘੱਟ ਕਰਨ ਅਤੇ ਸਾਡੇ ਦੇਸ਼ ਦੀ ਰਵਾਇਤੀ ਮੂਲ ਅਨਾਜ ਕੰਗਣੀ, ਕੋਧਰਾ ,ਸੁਆਕ, ਰਾਗੀ, ਕੁਟਕੀ, ਬਾਜਰਾ ਆਦਿ ਨੂੰ ਭੋਜਨ ਵਿੱਚ ਸ਼ਾਮਲ ਕਰਨ ਦੀ ਗੱਲ ਕੀਤੀ ਅਤੇ ਖਾਨ ਅਤੇ ਪਕਾਉਣ ਦੀਆਂ ਵਿਧੀਆਂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਮੂਲ ਅਨਾਜਾਂ ਦੀ ਉਚਿਤ ਵਰਤੋਂ ਨਾਲ ਸ਼ੂਗਰ, ਮੋਟਾਪਾ, ਬਲੱਡ ਪ੍ਰੈਸ਼ਰ ਅਤੇ ਹੋਰ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਸ. ਰਣਜੀਤ ਸਿੰਘ ਭੁੱਲਰ ਨੇ ਆਪਣੇ ਪ੍ਰਧਾਨਗੀ ਸੰਬੋਧਨ ਵਿਚ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਸਾਨੂੰ ਦਵਾਈਆਂ ਦੀ ਆਦਤ ਬਣਾਉਣ ਦੀ ਬਜਾਏ ਸਿਹਤਮੰਦ ਅਤੇ ਸੰਤੁਲਿਤ ਖੁਰਾਕ ਦੇ ਆਦੀ ਬਣਨਾ ਪਵੇਗਾ ,ਉਨ੍ਹਾਂ ਨੇ ਫਾਸਟ ਫੂਡ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ।
ਸਮਾਗਮ ਨੂੰ ਸਫਲ ਬਣਾਉਣ ਵਿਚ ਸ੍ਰੀ ਹਰੀਸ਼ ਗੋਇਲ ਉੱਘੇ ਸਮਾਜਸੇਵੀ ਅਤੇ ਪ੍ਰਬੰਧਕ ਰਾਮ ਬਾਗ ਆਸ਼ਰਮ ,ਰੋਟੇਰੀਅਨ ਵਿਜੇ ਅਰੋੜਾ ਸਾਬਕਾ ਜ਼ਿਲ੍ਹਾ ਗਵਰਨਰ, ਰੋਟੇਰੀਅਨ ਸੁਨੀਤਾ ਅਰੋਡ਼ਾ ਪ੍ਰਧਾਨ ਰੋਟਰੀ ਕਲੱਬ ਫਿਰੋਜ਼ਪੁਰ ਗੋਲਡ, ਲਲਿਤ ਕੁਮਾਰ ,ਰੋਟੇਰੀਅਨ ਕਮਲ ਸ਼ਰਮਾ, ਰੋਟੇਰੀਅਨ ਪੁਸ਼ਪਾ ਬਹਿਲ, ਰੋਟੇ. ਅਨੂੰ ਸ਼ਰਮਾ, ਰੋਟ. ਰੰਜੂ ਸ਼ਰਮਾ ਦਾ ਵਿਸ਼ੇਸ਼ ਯੋਗਦਾਨ ਰਿਹਾ।
ਸਮਾਗਮ ਨੂੰ ਹਰੀਸ਼ ਗੋਇਲ, ਸਰਬਜੀਤ ਕੌਰ ,ਗੁਰਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।
ਵਿਜੇ ਅਰੋੜਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਯਾਦਗਾਰੀ ਚਿੰਨ੍ਹ ਭੇਟ ਕੀਤੇ ਸਮਾਗਮ ਵਿਚ ਸੁਰਿੰਦਰ ਬੇਰੀ, ਨਰੇਸ਼ ਗੋਇਲ ,ਲਲਿਤ ਕੁਮਾਰ ,ਇੰਦਰ ਗੁਪਤਾ, ਵਿਕਾਸ ਗੁਪਤਾ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ ,ਹਰਵਿੰਦਰ ਸਿੰਘ, ਦਵਿੰਦਰ ਕੁਮਾਰ ,ਵਿਜੇ ਵਿਕਟਰ,ਡਾ.ਅਮਿਤ ਕੁਮਾਰ,ਰਕੇਸ਼ ਕਪੂਰ ,ਪ੍ਰੋ. ਗੁਰਪ੍ਰੀਤ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਨਿਵਾਸੀ ਹਾਜ਼ਰ ਸਨ।