November 22, 2024

ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਹੋਈ ਗੁ. ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਵਿਖੇ ਭਾਰੀ ਇਕੱਤਰਤਾ…

ਸਿੰਘ ਸਭਾਵਾਂ ਤੇ ਜਥੇਬੰਦੀਆਂ ਵਲੋਂ 5 ਨਵੰਬਰ ਤੋਂ ਪਹਿਲਾਂ ਇਲਾਕਿਆਂ ਵਿਚ ਕੋਈ ਵੀ ਨਗਰ ਕੀਰਤਨ ਨਾ ਸਜਾਉਣ ਦੀ ਪੁਰਜੋਰ ਬੇਨਤੀ

ਦ ਪੰਜਾਬ ਰਿਪੋਰਟ ਜਲੰਧਰ, ਸੁਨੀਤਾ :- ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੁਰਾਤਨ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 5 ਨਵੰਬਰ ਦਿਨ ਸ਼ਨੀਵਾਰ ਨੂੰ ਦੋਆਬੇ ਦੇ ਕੇਂਦਰੀ ਅਸਥਾਨ ਗੁ. ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਦੀ ਪ੍ਰਬੰਧਕ ਕਮੇਟੀ ਵਲੋਂ ਸਿੰਘ ਸਭਾਵਾਂ,ਧਾਰਮਿਕ ਜਥੇਬੰਦੀਆਂ, ਇਸਤਰੀ ਸਤਿਸੰਗ ਸਭਾਵਾਂ, ਨਿਹੰਗ ਸਿੰਘ ਜਥੇਬੰਦੀਆਂ ਅਤੇ ਸਮੂਹ ਸੰਗਤਾ ਦੇ ਸਹਿਯੋਗ ਨਾਲ ਸਵੇਰੇ 11 ਵਜੇ ਗੁ. ਸ਼੍ਰੀ ਗੁਰੂ ਸਿੰਘ ਸਭਾ ਮੋਹਲਾ ਗੋਬਿੰਦਗੜ੍ਹ ਤੋਂ ਸਜਾਇਆ ਜਾਵੇਗਾ। ਜਿਸ ਦੀ ਸੰਪੂਰਨਤਾ ਰਾਤ 8 ਵਜੇ ਗੁ.ਦੀਵਾਨ ਅਸਥਾਨ ਵਿਖੇ ਹੋਵੇਗੀ।

ਜਿਸ ਸੰਬੰਧ ਚ ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆਂ ਅਤੇ ਗੁ ਪ੍ਰਬੰਧਕ ਕਮੇਟੀਆਂ ਦੀ ਭਾਰੀ ਇੱਕਤਰਤਾ ਗੁ. ਦੀਵਾਨ ਅਸਥਾਨ ਵਿਖੇ ਹੋਈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਮੋਹਨ ਸਿੰਘ ਢੀਂਡਸਾ, ਜਗਜੀਤ ਸਿੰਘ ਖਾਲਸਾ, ਪਰਮਿੰਦਰ ਸਿੰਘ ਦਸਮੇਸ਼ ਨਗਰ, ਹਰਜੋਤ ਸਿੰਘ ਲੱਕੀ ਅਤੇ ਜ.ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਦੱਸਿਆ ਕਿ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਪੁਰਾਤਨ ਰੂਟ ਤੇ ਹੀ ਸਜਾਇਆ ਜਾਏਗਾ ਅਤੇ ਪਾਲਕੀ ਸਾਹਿਬ ਤੇ ਚਵਰ ਦੀ ਸੇਵਾ ਸੰਤ ਬਾਬਾ ਜੀਤ ਸਿੰਘ ਜੀ ਨਿਰਮਲ ਕੁਟੀਆ ਜੌਹਲਾਂ ਵਾਲੇ ਨਿਭਾਉਣਗੇ ਅਤੇ ਸੰਗਤਾਂ ਨਾਲ ਕੀਰਤਨ ਦੀ ਸੇਵਾ ਭਾਈ ਜਸਪਾਲ ਸਿੰਘ ਜੀ ਅਤੇ ਸਾਥੀ ਕਰਣਗੇ। ਪ੍ਰਬੰਧਕਾਂ ਨੇ ਸਮੂਹ ਸੰਗਤਾਂ ਨੂੰ ਨਗਰ ਕੀਰਤਨ ਵਿੱਚ ਪਰਿਵਾਰਾਂ ਸਹਿਤ ਸ਼ਾਮਿਲ ਹੋਣ ਅਤੇ ਸੋਸ਼ਲ ਮੀਡੀਆ ਤੇ ਪ੍ਰਚਾਰ ਕਰਨ ਦੀ ਸੇਵਾ ਨਿਭਾਉਣ ਦੀ ਬੇਨਤੀ ਕੀਤੀ ਤਾਂ ਜੋ ਗੁਰੂ ਘਰਾਂ ਵਲੋਂ ਸਜਾਏ ਜਾਂਦੇ ਨਗਰ ਕੀਰਤਨ ਸਾਰਿਆ ਲਈ ਪ੍ਰੇਰਣਾ ਸਰੋਤ ਬਣ ਸਕਣ। ਪ੍ਰਬੰਧਕਾਂ ਨੇ ਸੰਗਤਾਂ ਨੂੰ ਪਾਲਕੀ ਸਾਹਿਬ ਜੀ ਦੇ ਨਾਲ ਪੈਦਲ ਕੀਰਤਨ ਕਰਦੇ ਚਲਣ ਦੀ ਪੁਰਜੋਰ ਬੇਨਤੀ ਕੀਤੀ।

ਇਸ ਮੋਕੇ ਇਸ ਮੋਕੇ ਸਿੰਘ ਸਭਾਵਾਂ ਵਲੋਂ ਜਥੇਦਾਰ ਜਗਜੀਤ ਸਿੰਘ ਗਾਬਾ, ਮੋਹਨ ਸਿੰਘ ਢੀਂਡਸਾ, ਪ੍ਰਮਿੰਦਰ ਸਿੰਘ ਦਸਮੇਸ਼ ਨਗਰ, ਗੁਰਬਖਸ਼ ਸਿੰਘ ਜੁਨੇਜਾ, ਹਰਜੋਤ ਸਿੰਘ ਲੱਕੀ, ਗੁਰਮੀਤ ਸਿੰਘ ਬਿੱਟੂ, ਅਮਰਜੀਤ ਸਿੰਘ ਬਰਮੀ, ਸਰਬਜੀਤ ਸਿੰਘ ਰਾਜਪਾਲ, ਅਜੀਤ ਸਿੰਘ ਸੇਠੀ, ਕੁਲਦੀਪ ਸਿੰਘ ਪਾਇਲਟ, ਦਵਿੰਦਰ ਸਿੰਘ ਰਹੇਜਾ, ਕੰਵਲਜੀਤ ਸਿੰਘ ਟੋਨੀ,ਮਨਜੀਤ ਠੁਕਰਾਲ,ਭਾਈ ਕੰਵਲਜੀਤ ਸਿੰਘ ਚਰਨ ਸਿੰਘ ਮਕਸੂਦਾਂ, ਇਕਬਾਲ ਸਿੰਘ ਮਕਸੂਦਾਂ, ਦਵਿੰਦਰ ਸਿੰਘ ਰਿਆਤ, ਭੁਪਿੰਦਰ ਪਾਲ ਸਿੰਘ ਖਾਲਸਾ,ਸੱਤਪਾਲ ਸਿੰਘ ਸਿਦਕੀ, ਜਸਬੀਰ ਸਿੰਘ ਦਕੋਹਾ, ਗੁਰਬਚਨ ਸਿੰਘ ਮੱਕੜ, ਮਨਜੀਤ ਸਿੰਘ ਟਰਾਂਸਪੋਰਟਰ, ਗੁਰਿੰਦਰ ਸਿੰਘ ਮਝੈਲ, ਇਕਬਾਲ ਸਿੰਘ ਢੀਂਡਸਾ,ਹਰਜਿੰਦਰ ਸਿੰਘ ਏਕਤਾ ਵਿਹਾਰ ,ਮਨਜੀਤ ਸਿੰਘ ਕਰਤਾਰਪੁਰ,ਜੋਗਿੰਦਰ ਸਿੰਘ ਟੀਟੂ, ਸਤਵਿੰਦਰ ਸਿੰਘ ਮਿੰਟੂ, ਬਾਬਾ ਜਸਵਿੰਦਰ ਸਿੰਘ, ਗੁਰਚਰਨ ਸਿੰਘ ਬਾਗ਼ਾਂ ਵਾਲੇ, ਜਸਬੀਰ ਸਿੰਘ ਰੰਧਾਵਾ, ਹਰਭਜਨ ਸਿੰਘ ਸੈਣੀ, ਗੁਰਮੇਲ ਸਿੰਘ, ਸੁਰਿੰਦਰ ਸਿੰਘ ਵਿਰਦੀ, ਹਰਪਾਲ ਸਿੰਘ ਚੱਡਾ, ਤੇਜਿੰਦਰ ਪਰਦੇਸੀ, ਹਰਪ੍ਰੀਤ ਸਿੰਘ ਨੀਟੂ,ਪਰਮਪ੍ਰੀਤ ਸਿੰਘ ਵਿਟੀ,ਅਮਰਜੀਤ ਮੰਗਾ, ਨਵਦੀਪ ਸਿੰਘ ਗੁਲਾਟੀ,ਮਨਦੀਪ ਸਿੰਘ ਬਹਿਲ,ਜਗਦੇਵ ਸਿੰਘ ਜੰਗੀ, ਜਸਦੀਪ ਸਿੰਘਸੋਨੂ , ਇੰਦਰਪਾਲ ਸਿੰਘ, ਰਣਜੀਤ ਸਿੰਘ, ਅਮਨਦੀਪ ਸਿੰਘ ਆਲੂਵਾਲੀਆ, ਦਲਜੀਤ ਸਿੰਘ ਕ੍ਰਿਸਟਲ,ਨਿਰਮਲ ਸਿੰਘ ਬੇਦੀ, ਦਿਲਬਾਗ ਸਿੰਘ, ਵਰਿੰਦਰ ਸਿੰਘ ਬਿੰਦਰਾ, ਜਸਵਿੰਦਰ ਸਿੰਘ, ਮੱਖਣ ਸਿੰਘ ਭੋਗਲ, ਜਤਿੰਦਰਪਾਲ ਸਿੰਘ ਮਝੈਲ, ਬਲਦੇਵ ਸਿੰਘ ਗੱਤਕਾ ਮਾਸਟਰ, ਅਮਰਜੀਤ ਸਿੰਘ ਕਿਸ਼ਨਪੁਰਾ,ਗੁਰਜੀਤ ਸਿੰਘ ਟੱਕਰ,ਜਸਵੰਤ ਸਿੰਘ ਸੁਭਾਣਾ,ਸੰਤੋਖ ਸਿੰਘ ਵਿਵੇਕ ਵਿਹਾਰ, ਨਰਿੰਦਰਪਾਲ ਸਿੰਘ ਨੰਦਨਪੁਰ, ਸਤਨਾਮ ਸਿੰਘ ਗੁ ਬਾਬੂ ਲਾਭ ਸਿੰਘ ਨਗਰ, ਤੇਜਵੀਰ ਸਿੰਘ,ਹਰਵਿੰਦਰ ਸਿੰਘ ਚਿੱਤਕਾਰਾਂ, ਡੀਲ ਸਿੰਘ,ਬਾਵਾ ਗਾਬਾ, ਕੁਲਜੀਤ ਸਿੰਘ ਚਾਵਲਾ, ਗੁਰਜੀਤ ਸਿੰਘ ਪੋਪਲੀ, ਹੀਰਾ ਸਿੰਘ,ਜਸਕੀਰਤ ਸਿੰਘ ਜੱਸੀ,ਜਸਵਿੰਦਰ ਸਿੰਘ, ਨੀਤੀਸ਼ ਮਹਿਤਾ, ਮਨਪ੍ਰੀਤ ਨਾਗੀ, ਗੱਗੀ ਰੇਣੁ, ਹਰਮਨ ਸਿੰਘ,ਅਨਮੋਲ ਪ੍ਰੀਤ ਸਿੰਘ ,ਹਰਮਨ ਅਸੀਜਾ,ਸਿਮਰਤ ਬੰਟੀ, ਲੱਕੀ ਬੇਦੀ, ਗੁਰਪ੍ਰੀਤ ਗੋਪੀ, ਰਣਵੀਰ ਸਿੰਘ ਆਦਿ ਸ਼ਾਮਿਲ ਸਨ

Leave a Reply

Your email address will not be published. Required fields are marked *