October 19, 2024

ਦ ਪੰਜਾਬ ਰਿਪੋਰਟ ਜਲੰਧਰ :- ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਲੰਧਰ ਸ਼ਹਿਰ ਦਾ ਵਿਸ਼ਾਲ ਨਗਰ ਕੀਰਤਨ 5 ਨਵੰਬਰ ਨੂੰ ਸਜਾਇਆ ਜਾ ਰਿਹਾ ਹੈ ।ਜਿਸ ਦੇ ਸੰਬੰਧ ਚ ਸਿੰਘ ਸਭਾਵਾਂ ਅਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਮੀਟਿੰਗ ਕੀਤੀ। ਜਿਸ ਵਿਚ ਉਚੇਚੇ ਤੋਰ ਤੇ ਸ਼੍ਰੋਮਣੀ ਕਮੇਟੀ ਮੈਂਬਰ ਕੁਲਵੰਤ ਸਿੰਘ ਮੰਨਣ ਨੇ ਬੇਨਤੀ ਕਰਦਿਆਂ ਕਿਹਾ ਕੀ ਸਾਰੇ ਗੁਰੂ ਘਰਾਂ ਦੇ ਪ੍ਰਬੰਧਕ 5 ਨਵੰਬਰ ਨੂੰ ਆਪਣੇ ਇਲਾਕੇ ਦੀਆਂ ਸੰਗਤਾਂ ਲੈਕੇ ਨਗਰ ਕੀਰਤਨ ਵਿੱਚ ਹਾਜ਼ਰੀ ਭਰਣ ਅਤੇ ਪਾਲਕੀ ਸਾਹਿਬ ਮਗਰ ਗੁਰੂ ਜੱਸ ਗਾਇਣ ਕਰਦਿਆਂ ਪੈਦਲ ਚਲ ਕੇ ਆਪਣਾ ਜੀਵਨ ਸਫਲਾ ਕਰਨ।

ਮੀਟਿੰਗ ਕਰਦਿਆਂ ਸਾਰੇ ਨੁਮਾਇੰਦਿਆ ਨੂੰ ਆਪੋ ਆਪਣੀਆਂ ਜਿੰਮੇਵਾਰੀਆਂ ਵੰਡੀਆਂ ਗਈਆਂ ਨਗਰ ਕੀਰਤਨ ਦੇ ਰੂਟ ਦੀ ਸਾਫ ਸਫਾਈ, ਰਸਤੇ ਚ ਲੰਗਰ ਅਤੇ ਸਜਾਵਟ ਬਾਰੇ ਵਿਚਾਰਾਂ ਹੋਈਆਂ। ਪ੍ਰਬੰਧਕਾਂ ਨੇ ਸਮੂਹ ਗੁਰੂ ਨਾਨਕ ਨਾਮ ਲੇਵਾ ਸਾਧ ਸੰਗਤ ਨੂੰ 5 ਨਵੰਬਰ ਦੇ ਨਗਰ ਕੀਰਤਨ ਦੀ ਸੋਸ਼ਲ ਮੀਡੀਆ ਤੇ ਪ੍ਰਚਾਰ ਕਰਕੇ ਸੇਵਾ ਨਿਭਾਉਣ ਦੀ ਅਪੀਲ ਕੀਤੀ।

ਇਸ ਮੋਕੇ ਸਿੰਘ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਕੁਲਵੰਤ ਸਿੰਘ ਜੀ ਮੰਨਣ, ਸਿੰਘ ਸਭਾਵਾਂ ਵੱਲੋਂ ਜਥੇਦਾਰ ਜਗਜੀਤ ਸਿੰਘ ਗਾਬਾ, ਮੋਹਨ ਸਿੰਘ ਢੀਂਡਸਾ, ਪ੍ਰਮਿੰਦਰ ਸਿੰਘ ਦਸਮੇਸ਼ ਨਗਰ, ਗੁਰਬਖਸ਼ ਸਿੰਘ ਜੁਨੇਜਾ, ਜ.ਸਕੱਤਰ ਗੁਰਮੀਤ ਸਿੰਘ ਬਿੱਟੂ, ਹਰਜੋਤ ਸਿੰਘ ਲੱਕੀ, ਸਰਬਜੀਤ ਸਿੰਘ ਰਾਜਪਾਲ, ਅਜੀਤ ਸਿੰਘ ਸੇਠੀ, ਦਵਿੰਦਰ ਸਿੰਘ ਰਹੇਜਾ, ਕੰਵਲਜੀਤ ਸਿੰਘ ਟੋਨੀ, ਭਾਈ ਕੰਵਲਜੀਤ ਸਿੰਘ, ਮਨਿੰਦਰਪਾਲ ਸਿੰਘ ਗੁੰਬਰ, ਕੁਲਦੀਪ ਸਿੰਘ ਪਾਇਲਟ, ਚਰਨ ਸਿੰਘ ਮਕਸੂਦਾਂ, ਇਕਬਾਲ ਸਿੰਘ ਮਕਸੂਦਾਂ, ਦਵਿੰਦਰ ਸਿੰਘ ਰਿਆਤ, ਕੁਲਤਾਰ ਸਿੰਘ ਕੰਡਾ, ਭੁਪਿੰਦਰ ਪਾਲ ਸਿੰਘ ਖਾਲਸਾ,ਸਤਪਾਲ ਸਿੰਘ ਸਿਦਕੀ, ਜਸਬੀਰ ਸਿੰਘ ਦਕੋਹਾ, ਗੁਰਬਚਨ ਸਿੰਘ ਮੱਕੜ, ਮਨਜੀਤ ਸਿੰਘ ਟਰਾਂਸਪੋਰਟਰ, ਗੁਰਿੰਦਰ ਸਿੰਘ ਮਝੈਲ, ਇਕਬਾਲ ਸਿੰਘ ਢੀਂਡਸਾ,ਆਤਮ ਪ੍ਰਕਾਸ਼ ਸਿੰਘ ਬਬਲੂ ,ਹਰਜਿੰਦਰ ਸਿੰਘ ਏਕਤਾ ਵਿਹਾਰ ,ਮਨਜੀਤ ਸਿੰਘ ਕਰਤਾਰਪੁਰ,ਜੋਗਿੰਦਰ ਸਿੰਘ ਟੀਟੂ, ਸਤਵਿੰਦਰ ਸਿੰਘ ਮਿੰਟੂ, ਬਾਬਾ ਜਸਵਿੰਦਰ ਸਿੰਘ, ਰਣਜੀਤ ਸਿੰਘ ਰਾਣਾ, ਪ੍ਰਮਿੰਦਰ ਸਿੰਘ ਡਿੰਪੀ, ਜਤਿੰਦਰ ਸਿੰਘ, ਜਸਬੀਰ ਸਿੰਘ ਰੰਧਾਵਾ, ਹਰਪਾਲ ਸਿੰਘ ਚੱਢਾ, ਤੇਜਿੰਦਰ ਸਿੰਘ ਪਰਦੇਸੀ, ਹਰਪ੍ਰੀਤ ਸਿੰਘ ਨੀਟੂ, ਹਰਭਜਨ ਸਿੰਘ ਸੈਣੀ, ਗੁਰਮੇਲ ਸਿੰਘ, ਸੁਰਿੰਦਰ ਸਿੰਘ ,ਨਿਰਮਲ ਸਿੰਘ ਬੇਦੀ, ਅਮਰਜੀਤ ਸਿੰਘ ਕਿਸ਼ਨਪੁਰਾ,ਦਿਲਬਾਗ ਸਿੰਘ,ਸੁਖਮਿੰਦਰ ਸਿੰਘ ਰਾਜਪਾਲ , ਵਰਿੰਦਰ ਸਿੰਘ ਬਿੰਦਰਾ,ਪਰਮਪ੍ਰੀਤ ਸਿੰਘ ਵਿਟੀ, ਅਮਰਜੀਤ ਸਿੰਘ ਮੰਗਾ, ਜਤਿੰਦਰਪਾਲ ਸਿੰਘ ਮਝੈਲ, ਬਲਦੇਵ ਸਿੰਘ ਗੱਤਕਾ ਮਾਸਟਰ, ਚਰਨਜੀਤ ਸਿੰਘ ਮਿੰਟਾ, ਜਗਮੋਹਨ ਸਿੰਘ , ਚਰਨਜੀਤ ਸਿੰਘ ਮੱਕੜ , ਨਵਦੀਪ ਸਿੰਘ ਗੁਲਾਟੀ, ਮਨਦੀਪ ਸਿੰਘ ਬਹਿਲ,ਜਗਦੇਵ ਸਿੰਘ ਜੰਗੀ, ਜਸਦੀਪ ਸਿੰਘ ,ਇੰਦਰਪਾਲ ਸਿੰਘ, ਰਣਜੀਤ ਸਿੰਘ ਗੋਲਡੀ , ਅਮਨਦੀਪ ਸਿੰਘ ਆਲੂਵਾਲੀਆ, ਜਸਵਿੰਦਰ ਸਿੰਘ , ਮੱਖਣ ਸਿੰਘ ਭੋਗਲ, ਰਾਜਬੀਰ ਸਿੰਘ ਸ਼ੰਟੀ , ਮਨਬੀਰ ਸਿੰਘ ਅਕਾਲੀ , ਗਗਨਦੀਪ ਸਿੰਘ ਗੱਗੀ, ਗੁਰਜੀਤ ਸਿੰਘ ਟੱਕਰ,ਜਸਵੰਤ ਸਿੰਘ ਸੁਭਾਣਾ,ਸੰਤੋਖ ਸਿੰਘ ਵਿਵੇਕ ਵਿਹਾਰ, ਨਰਿੰਦਰਪਾਲ ਸਿੰਘ ਨੰਦਨਪੁਰ, ਸਤਨਾਮ ਸਿੰਘ ਗੁ ਬਾਬੂ ਲਾਭ ਸਿੰਘ ਨਗਰ, ਤੇਜਵੀਰ ਸਿੰਘ,ਹਰਵਿੰਦਰ ਸਿੰਘ ,ਬਾਵਾ ਗਾਬਾ, ਕੁਲਜੀਤ ਸਿੰਘ ਚਾਵਲਾ, ਗੁਰਜੀਤ ਸਿੰਘ ਪੋਪਲੀ, ਆਈ ਏਸ ਬੱਗਾ ,ਹੀਰਾ ਸਿੰਘ,ਪ੍ਰਦੀਪ ਸਿੰਘ ਵਿੱਕੀ,ਸਿਮਰਤ ਬੰਟੀ ,ਲੱਕੀ ਬੇਦੀ ,ਅਨਮੋਲ ਮੌਲਾ ,ਅਨਿਤ ਵਾਲੀਆ ,ਸਾਜਨ ਚਾਵਲਾ ,ਹਰਮਨ ਅਸੀਜਾ, ਜਸਕੀਰਤ ਸਿੰਘ ਜੱਸੀ, ਜਸਵਿੰਦਰ ਸਿੰਘ, ਸ਼ੈਰੀ ਨਾਗੀ, ਗਗਨ ਰੇਣੁ, ਅਮਨ ਮੰਡ, ਨੀਤੀਸ਼ ਮਹਿਤਾ, ਹਰਸਿਮਰਨ ਸਿੰਘ, ਮਨਕੀਰਤ ਸਿੰਘ, ਹਰਮਨ ਸਿੰਘ ਸ਼ਾਮਿਲ ਸਨ।

Leave a Reply

Your email address will not be published. Required fields are marked *