November 22, 2024

ਦ ਪੰਜਾਬ ਰਿਪੋਰਟ ਜਲੰਧਰ :- ਆਮ ਆਦਮੀ ਪਾਰਟੀ ਦੀ ਕਪੂਰਥਲੇ ਤੋਂ ਹਲਕਾ ਇੰਚਾਰਜ ਅਤੇ ਪੂਰਵ ਅਤਰਿਕਤ ਸੈਸ਼ਨ ਜੱਜ ਮੰਜੂ ਰਾਣਾ ਨੇ ਅੱਜ ਕਪੂਰਥਲਾ ਤੋਂ ਆਪਣੀ ਹੀ ਪਾਰਟੀ ਦੇ ਤਿੱਨ ਨੇਤਾਵਾਂ ਖ਼ਿਲਾਫ਼ ਸੋਸ਼ਲ ਮੀਡੀਆ ਤੇ ਮੰਜੂ ਰਾਣਾ ਖ਼ਿਲਾਫ਼ ਅਸ਼ਲੀਲ ਭਾਸ਼ਾ ਤੇ ਇਸਤੇਮਾਲ ਅਤੇ ਜਾਨੋਂ ਮਾਰਨ ਦੀ ਧਮਕੀ ਦੀ ਸ਼ਿਕਾਇਤ ਦਰਜ ਕਰਾਈ ਹੈ।

ਵੀਡੀਓ ਦੇਖਣ ਲਈ ਹੇਠ ਲਿੰਕ ਤੇ ਕਲਿਕ ਕਰੋਂ

https://fb.watch/f_N5rAB97A/

ਮੰਜੂ ਰਾਣਾ ਵਲੋਂ ਦਿੱਤੀ ਗਈ ਸ਼ਿਕਾਇਤ ਉੱਪਰ ਜਲੰਧਰ ਦੀ ਥਾਣਾ ਨੰ ਪੰਜ ਦੀ ਪੁਲਸ ਨੇ ਅਲੱਗ ਅਲੱਗ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ। ਮੰਜੂ ਰਾਣਾ ਰਾਣਾ ਨੇ ਆਪਣੀ ਪਾਰਟੀ ਦੇ ਕਪੂਰਥਲਾ ਦੇ ਤਿੰਨ ਨੇਤਾਵਾਂ ਉੱਪਰ ਕਈ ਧਰਾ ਦੇ ਤਹਿਤ ਮਾਮਲਾ ਦਰਜ ਕਰਵਾਇਆ ਹੈ।

ਆਪਣੇ ਬਿਆਨ ਵਿਚ ਮੰਜੂ ਰਾਣਾ ਨੇ ਕਿਹਾ ਹੈ ਕਿ ਕਪੂਰਥਲਾ ਦੇ ਇਕ ਵ੍ਹੱਟਸਐਪ ਗਰੁੱਪ ਵਿੱਚ ਤਿੱਨ ਲੋਕਾਂ ਵੱਲੋਂ ਉਨ੍ਹਾਂ ਖ਼ਿਲਾਫ਼ ਅਸ਼ਲੀਲ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ ਹੈ ਜਿਨ੍ਹਾਂ ਵਿਚ ਕੁੰਵਰ ਇਕਬਾਲ , ਯਸ਼ਪਾਲ ਆਜ਼ਾਦ ਅਤੇ ਪਰਮਿੰਦਰ ਸ਼ਾਮਲ ਹੈ। ਉਨ੍ਹਾਂ ਕਪੂਰਥਲਾ ਦੇ ਕਾਂਗਰਸੀ ਵਿਧਾਇਕ ਅਤੇ ਪੂਰਵ ਕਾਂਗਰਸੀ ਮੰਤਰੀ ਰਾਣਾ ਗੁਰਜੀਤ ਸਿੰਘ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਹੈ ਕਿ ਇਹ ਸਭ ਉਨ੍ਹਾਂ ਗੁਰਜੀਤ ਸਿੰਘ ਇਨ੍ਹਾਂ ਲੋਕਾਂ ਨੂੰ ਪੈਸੇ ਦੇ ਕੇ ਕਰਵਾ ਰਿਹਾ ਹੈ। ਐਫ ਆਈ ਆਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਹ ਲੋਕ ਲਗਾਤਾਰ ਮੰਜੂ ਰਾਣਾ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਰਹੇ ਨੇ।

ਫਿਲਹਾਲ ਕਪੂਰਥਲਾ ਵਿਖੇ ਆਮ ਆਦਮੀ ਪਾਰਟੀ ਇਸ ਦੇ ਨੇਤਾਵਾਂ ਵਿੱਚ ਹੀ ਛਿੜੀ ਇਸ ਜੰਗ ਜਿੱਥੇ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਇੱਥੇ ਆਮ ਆਦਮੀ ਪਾਰਟੀ ਨੇਤਾ ਵੱਲੋਂ ਆਪਣੇ ਹੀ ਪਾਰਟੀ ਦੇ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕਰਵਾਉਣਾ ਪਾਰਟੀ ਦੀ ਛਵੀ ਵੀ ਖ਼ਰਾਬ ਕਰਦਾ ਹੋਇਆ ਨਜ਼ਰ ਆ ਰਿਹਾ ਹੈ।

Leave a Reply

Your email address will not be published. Required fields are marked *