ਸਿੱਖ ਜਥੇਬੰਦੀਆਂ ਹਿਮਾਚਲ ਦੀਆਂ ਬੱਸਾਂ ਜਲੰਧਰ ਵਿੱਚ ਦਾਖ਼ਲ ਨਹੀਂ ਹੋਣ ਦੇਣਗੀਆਂ
(ਦ ਪੰਜਾਬ ਰਿਪੋਰਟ ਜਲੰਧਰ) :- ਹੋਲੇ ਮਹੱਲੇ ਦੇ ਸਬੰਧ ਵਿਚ ਸਿੱਖ ਸੰਗਤਾਂ ਵੱਡੀ ਗਿਣਤੀ ਵਿੱਚ ਸ੍ਰੀ ਆਨੰਦਪੁੁਰ ਸਾਹਿਬ ਵਿਖੇ ਜਾੰਦੀਆ ਹਨ ਜਦੋਂ ਬੱਸਾਂ ਕਾਰਾਂ ਤੇ ਮੋਟਰਸਾਈਕਲ ਆਦਿ ਵਾਹਣ ਹਿਮਾਚਲ ਵਿਚ ਦਾਖਲ ਹੁੰਦੇ ਹਨ ਤਾਂ ਉਥੇ ਦੀ ਪੁਲੀਸ ਗੱਡੀਆਂ ਤੋਂ ਨਿਸ਼ਾਨ ਸਾਹਿਬ ਉਤਰਵਾ ਰਹੀ ਹੈ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਦਾ ਅਪਮਾਨ ਕੀਤਾ ਜਾ ਰਿਹਾ ਹੈ।ਤੇ 10-10 ਹਜਾਰ ਦੇ ਚਲਾਨ ਕੀਤੇ ਜਾ ਰਹੇ ਹਨ,ਇਸ ਸਬੰਧ ਵਿਚ ਅੱਜ ਜਲੰਧਰ ਵਿਖੇ ਸਿੰਘ ਸਭਾਵਾਂ ਸਿੱਖ ਤਾਲਮੇਲ ਕਮੇਟੀ ਅੰਬੇਡਕਰ ਸੈਨਾ ਤੇ ਹੋਰ ਜਥੇਬੰਦੀਆਂ ਦੀ ਇਕ ਅਹਿਮ ਮੀਟਿੰਗ ਹੋਈ।
ਜਿਸ ਵਿਚ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਇਲਾਕੇ ਦੀਆਂ ਸੰਗਤਾਂ ਨੂੰ ਨਾਲ ਲੈ ਕੇ ਸੋਮਵਾਰ 21 ਮਾਰਚ ਨੂੰ ਰਾਮਾਮੰਡੀ ਪੁੁਲ ਹੇਠ ਸਵੇਰੇ ਸਾਢੇ ਅੱਠ (8:30) ਵਜੇ ਇਕੱਠੀਆਂ ਹੋਣਗੀਆਂ ਤੇ ਉਥੋ ਕਾਫ਼ਲੇ ਦੇ ਰੂਪ ਵਿਚ ਪਿੰਡ ਮੰਡੇਰ ਲਵਲੀ ਢਾਬੇ ਦੇ ਬਾਹਰ ਆਦਮਪੁਰ ਵਿੱਚ ਪਹੁੰਚ ਕੇ ਠੀਕ 10 ਵਜੇ ਤੋ ਬਾਅਦ ਹਿਮਾਚਲ ਪ੍ਰਦੇਸ਼ ਦੀਆਂ ਬੱਸਾਂ ਰੋਕੀਆਂ ਜਾਣਗੀਆਂ ਅਤੇ ਜਲੰਧਰ ਵਿੱਚ ਦਾਖ਼ਲ ਨਹੀਂ ਹੋਣ ਦਿੱਤੀਆਂ ਜਾਣਗੀਆਂ ਇਹ ਜਾਣਕਾਰੀ ਦਿੰਦੇ ਹੋਏ ਸਿੱਖ ਜਥੇਬੰਦੀਆਂ ਦੇ ਆਗੂ ਕਮਲਜੀਤ ਸਿੰਘ ਟੋਨੀ ਹਰਪਾਲ ਸਿੰਘ ਚੱਢਾ ਜਸਵਿੰਦਰ ਸਿੰਘ ਜੌਲੀ ਤਜਿੰਦਰ ਸਿੰਘ ਪਰਦੇਸੀ ਹਰਜੋਤ ਸਿੰਘ ਲੱਕੀ ਤੇ ਹਰਪ੍ਰੀਤ ਸਿੰਘ ਨੀਟੂ ਨੇ ਇਕ ਸਾਂਝੇ ਬਿਆਨ ਵਿੱਚ ਦੱਸਿਆ ਹੈ ਕਿ ਇਹ ਸਾਰਾ ਪ੍ਰੋਗਰਾਮ ਪੂਰਨ ਰੂਪ ਵਿੱਚ ਸ਼ਾਂਤਮਈ ਹੋਵੇਗਾ। ਯਾਤਰੂਆਂ ਦੀ ਸਹੂਲਤ ਲਈ ਪਾਣੀ ਆਦਿ ਦਾ ਮੁਕੰਮਲ ਪ੍ਰਬੰਧ ਕੀਤਾ ਜਾਵੇਗਾ, ਉਕਤ ਆਗੂਆਂ ਨੇ ਕਿਹਾ ਅਸੀਂ ਕਿਸੇ ਨੂੰ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦੇ ਪਰ ਸਿੱਖ ਕੌਮ ਨਾਲ ਧੱਕੇਸ਼ਾਹੀ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਅਗਰ ਹਿਮਾਚਲ ਸਰਕਾਰ ਮਾਮਲਾ ਹੱਲ ਕਰਨਾ ਚਾਹੁੰਦੀ ਹੈ ਤਾਂ ਤੁਰੰਤ ਦੋਸ਼ੀ ਪੁੁੁਲੀਸ ਮੁਲਾਜ਼ਮਾਂ ਤੇ ਕਾਰਵਾਈ ਕਰੇ ਤੇ ਜਨਤਕ ਤੌਰ ਤੇ ਸਿੱਖ ਕੌਮ ਤੋਂ ਮੂਆਫੀ ਮੰਗੇ, ਮੀਟਿੰਗ ਵਿਚ ਪਲਵਿੰਦਰ ਸਿੰਘ ਮੰਗਾ ਗਗਨਦੀਪ ਸਿੰਘ ਗਗੀ ਤਜਿੰਦਰ ਸਿੰਘ ਸੰਤ ਨਗਰ ਪ੍ਰਿੰਸ ਵਾਲੀਆ ਹਰਪਾਲ ਸਿੰਘ ਪਾਲੀ ਚੱਢਾ ਗੁੁਰਵਿੰਦਰ ਸਿੰਘ ਸਿੱਧੂ ਪਰਮਿੰਦਰ ਸਿੰਘ ਲਖਬੀਰ ਸਿੰਘ ਲੱਕੀ ਹਰਪ੍ਰੀਤ ਸਿੰਘ ਰੋਬਿਨ ਜਸਪਿੰਦਰ ਸਿੰਘ ਗੁੁਰਦੀਪ ਸਿੰਘ ਲੱਕੀ ਸੰਨੀ ਓਬਰਾਏ ਆਦਿ ਸ਼ਾਮਲ ਸਨ।