(ਦ ਪੰਜਾਬ ਰਿਪੋਰਟ ਜਲੰਧਰ) ਹੋਲਾ ਮੁਹਲਾ ਤੇ ਗਈਆਂ ਸੰਗਤਾਂ ਦੀਆਂ ਗਡੀਆ ਤੇ ਲਗੇ ਨਿਸ਼ਾਨ ਸਾਹਿਬ ਹਿਮਾਚਲ ਪੁਲਿਸ ਵਲੋ ਲਾਹੁਣ ਦੀਆਂ ਸਿਕਾਇਤਾ ਮਿਲਿਆ ਸਨ।ਅਤੇ ਚਾਲਾਨ ਕਟਣ ਦੀਆਂ ਵੀ ਸਿਕਾਇਤਾ ਮਿਲਣ ਤੋ ਬਾਅਦ ਸਿੱਖ ਜਥੇਬੰਦੀਆਂ ਵਲੋਂ ਹਿਮਾਚਲ ਬਾਰਡਰ ਤੇ ਹਿਮਾਚਲ ਦੀਆਂ ਗਡੀਆ ਰੋਕਣ ਦਾ ਪ੍ਰੋਗਰਾਮ ਬਣਾਇਆ ਸੀ,ਅਤੇ ਜਲੰਧਰ ਸ਼ਹਿਰ ਦੀਆਂ ਸਿੰਘ ਸਭਾਵਾਂ ਸਿੱਖ ਤਾਲਮੇਲ ਕਮੇਟੀ ਅੰਬੇਡਕਰ ਸੈਨਾ ਵੱਲੋਂ ਹਿਮਾਚਲ ਦੀਆਂ ਬੱਸਾਂ ਨੂੰ ਜਲੰਧਰ ਦੀ ਹੱਦ ਵਿੱਚ ਦਾਖਲ ਨਾ ਹੋਣ ਦਾ ਪ੍ਰੋਗਰਾਮ ਬਣਾਇਆ ਉਲੀਕਿਆ ਗਿਆ ਸੀ।
ਪਰ ਹੁੁਣ ਜਲੰਧਰ ਦਿਹਾਤੀ ਪੁਲਿਸ ਦੇ ਸਹਿਯੋਗ ਨਾਲ ਹਿਮਾਚਲ ਪੁੁੁਲਿਸ ਦਾ ਸਪੱਸ਼ਟੀਕਰਨ ਆਇਆ ਹੈ ਅਤੇ ਹਿਮਾਚਲ ਬਾਰਡਰ ਤੇ ਮੋਰਚਾ ਲਾ ਕੇ ਬੈਠੇ ਬਾਬਾ ਬਖ਼ਸ਼ੀਸ਼ ਸਿੰਘ ਨਾਲ ਵੀ ਹਿਮਾਚਲ ਪੁੁੂਲੀਸ ਵੱਲੋਂ ਸੰਪਰਕ ਕਰ ਕੇ ਅੱਗੋਂ ਤੋਂ ਕੋਈ ਵੀ ਅਜਿਹੀ ਸ਼ਿਕਾਇਤ ਨਾ ਮਿਲਣ ਦਾ ਭਰੋਸਾ ਦੇਣ ਤੋਂ ਬਾਅਦ ਹੁੁਣ ਜਲੰਧਰ ਦੀਆਂ ਜਥੇਬੰਦੀਆਂ ਵੱਲੋਂ ਬੱਸਾਂ ਰੋਕਣ ਦੇ ਪ੍ਰੋਗਰਾਮ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ,ਇਹ ਜਾਣਕਾਰੀ ਸਿੱਖ ਜਥੇਬੰਦੀਆਂ ਦੇ ਆਗੂ ਕਵਲਜੀਤ ਸਿੰਘ ਟੋਨੀ ਹਰਪਾਲ ਸਿੰਘ ਚੱਢਾ ਤਜਿੰਦਰ ਸਿੰਘ ਪਰਦੇਸੀ ਜਸਵਿੰਦਰ ਸਿੰਘ ਜੌਲੀ ਹਰਜੋਤ ਸਿੰਘ ਲੱਕੀ ਹਰਪ੍ਰੀਤ ਸਿੰਘ ਨੀਟੂ ਗਗਨਦੀਪ ਸਿੰਘ ਗੱਗੀ ਤੇ ਵਿੱਕੀ ਸਿੰਘ ਖਾਲਸਾ ਗੁੁਰਵਿੰਦਰ ਸਿੰਘ ਸਿੱਧੂ ਨੇ ਇਕ ਸਾਂਝੇ ਬਿਆਨ ਵਿਚ ਦਿੱਤੀ ਹੈ,ਕੀ ਅਸੀਂ ਬਿਨਾਂ ਵਜ੍ਹਾ ਤੋਂ ਕਿਸੇ ਨੂੰ ਵੀ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦੇ ਪਰ ਕਿਸੇ ਵੀ ਤਰ੍ਹਾਂ ਕਿਸੇ ਸਿੱਖ ਵੀਰ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ।
ਇਸ ਕਰਕੇ ਅੰਦੋਲਨ ਮੁੁਲਤਵੀ ਕਰ ਦਿੱਤਾ ਹੈ ਪਰ ਖ਼ਤਮ ਨਹੀਂ ਕੀਤਾ,ਅਸੀਂ ਜਲੰਧਰ ਦਿਹਾਤੀ ਪੁੁਲਸ ਵੱਲੋਂ ਇਸ ਕੰਮ ਲਈ ਦਿੱਤੇ ਸਹਿਯੋਗ ਦਾ ਵੀ ਧੰਨਵਾਦ ਕਰਦੇ ਹਾਂ, ਇਸ ਮੌਕੇ ਤੇ ਹਰਪ੍ਰੀਤ ਸਿੰਘ ਰੋਬਿਨ ਗੁੁਰਦੀਪ ਸਿੰਘ ਲੱਕੀ ਹਰਪਾਲ ਸਿੰਘ ਪਾਲੀ ਚੱਢਾ ਤਜਿੰਦਰ ਸਿੰਘ ਸੰਤ ਨਗਰ ਪਰਜਿੰਦਰ ਸਿੰਘ ਪਲਵਿੰਦਰ ਸਿੰਘ ਮੰਗਾ ਲਖਬੀਰ ਸਿੰਘ ਲੱਕੀ ਸੰਨੀ ਓਬਰਾਏ ਆਦਿ ਹਾਜ਼ਰ ਸਨ