October 19, 2024

ਸਿੱਖ ਤਾਲਮੇਲ ਕਮੇਟੀ ਵਲੋਂ ਵੱਖ-ਵੱਖ ਸਕੂਲਾਂ ਵਿੱਚ ਬੇਨਤੀ ਪਤਰ ਦਿਤੇ ਜਾ ਰਹੇ ਹਨ

ਲਾਲ ਟੋਪੀ ਪਾਕੇ ਕਾਰਟੂਨ ਬਣਾਉਣ ਦੀ ਇਜਾਜ਼ਤ ਨਹੀ ਦੇਵਾਗੇ

ਦ ਪੰਜਾਬ ਰਿਪੋਰਟ ਜਲੰਧਰ :- ਪੋਹ ਦਾ ਮਹੀਨਾ ਖਾਸ ਤੋਰ ਤੇ 6 ਪੋਹ ਤੋਂ 12 ਪੋਹ ਤੱਕ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਅਤੇ ਅਨੇਕਾਂ ਮਹਾਨ ਸਿੱਖਾਂ ਸ਼ਹੀਦਾਂ ਦੀਆਂ ਲਾਸਾਨੀ ਕੁਰਬਾਨੀਆਂ ਹੋਈਆਂ ਹਨ। ਇਹ ਦਿਨ ਸਿੱਖ ਕੌਮ ਲਈ ਬਹੁਤ ਹੀ ਵੈਰਾਗਮਈ ਆਉਂਦੇ ਹਨ,ਇਹ ਦਿਨ 20 ਦਸੰਬਰ ਤੋਂ 30 ਦਸੰਬਰ ਤੱਕ ਆਉਂਦੇ ਹਨ,ਅੱਜ-ਕੱਲ ਬੱਚਿਆਂ ਵਿਚ ਸਿੱਖਾਂ ਦਾ ਗੌਰਵ ਮਈ ਇਤਿਹਾਸ ਜਾਨਣ ਦਾ ਰੁਝਾਨ ਘਟਦਾ ਜਾ ਰਿਹਾ ਹੈ, ਇਹਨਾਂ ਸਾਰਿਆਂ ਫਿਕਰਾਂ ਨੂੰ ਲੈ ਕੇ ਸਿੱਖ ਤਾਲਮੇਲ ਕਮੇਟੀ ਨੇ ਵੱਖ-ਵੱਖ ਸਕੂਲਾਂ ਵਿੱਚ ਜਾ ਕੇ ਸਕੂਲ ਪ੍ਰਬੰਧਕਾਂ ਨੂੰ ਬੇਨਤੀ ਪੱਤਰ ਦੇਣੇ ਸੁਰੂ ਕੀਤੇ ਹਨ। ਇਸੇ ਕੜੀ ਵਿੱਚ ਇੱਕ ਪੰਜ-ਮੈਂਬਰੀ ਪ੍ਰਤੀਨਿਧੀ ਮੰਡਲ ਅੱਜ ਸੁਆਮੀ ਸੰਤ ਦਾਸ ਪਬਲਿਕ ਸਕੂਲ ਦੇ ਪ੍ਰਿੰਸਿਪਲ ਡਾਕਟਰ ਸੋਨੀਆ ਮਾਗੋ ਅਤੇ ਟਰਾਂਸਪੋਰਟ ਵਿੰਗ ਦੇ ਇੰਚਾਰਜ ਪ੍ਰਿਤਪਾਲ ਨੂੰ ਮਿਲਿਆਂ ਉਹਨਾਂ ਨੂੰ ਬੇਨਤੀ ਪੱਤਰ ਦਿਤਾ। ਬੇਨਤੀ ਕੀਤੀ ਗਈ ਸਿੱਖ ਕੌਮ ਦੇ ਲਹੂ ਭਿਜੇ ਇਤਿਹਾਸ ਤੋਂ ਸਕੂਲੀ ਬਚਿਆਂ ਨੂੰ ਜਾਣੂ ਕਰਵਾਉਣ ਲਈ ਸਕੂਲਾਂ ਵਿੱਚ ਇਹਨਾਂ ਸ਼ਹਾਦਤਾਂ ਬਾਰੇ ਵੱਖ ਵੱਖ ਕੈਂਪ ਲਗਾਕੇ ਸਮਾਗਮਾਂ ਤੇ ਪ੍ਰੋਗਰਾਮ ਉਲੀਕੇ ਜਾਣ ਤਾਂ ਜੋ ਸਾਡੇ ਮਹਾਨ ਇਤਿਹਾਸ ਤੋਂ ਬੱਚੇ ਜਾਣੂ ਹੋ ਸਕਣ ਅਤੇ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਸਿੱਖ ਕੌਮ ਦੇ ਮਹਾਨ ਜਰਨੈਲਾ ਨੇ ਕੀ-ਕੀ ਸ਼ਹਾਦਤਾਂ ਦਿੱਤੀਆਂ ਹਨ, ਅਤੇ ਸਾਨੂੰ ਸਿੱਖੀ ਇੰਨੀ ਸੌਖੀ ਮਿਲੀ ਹੈ ਬੱਚਿਆਂ ਨੂੰ ਇਤਿਹਾਸ ਤੋਂ ਜਾਣੂ ਕਰਵਾ ਕੇ ਵਿਰਸੇ ਨਾਲ ਜੋੜਿਆ ਜਾਵੇ, ਬੇਨਤੀ ਪੱਤਰ ਵਿੱਚ ਇਹ ਵੀ ਕਿਹਾ ਹੈ।

ਇਹ ਦੇਖਣ ਵਿੱਚ ਆਇਆ ਹੈ,ਕਿ ਸਿੱਖ ਕੌਮ ਦਾ ਮਾਣ ਮੱਤਾ ਇਤਿਹਾਸ ਦੱਸਣ ਦੀ ਬਜਾਏ ਉਨ੍ਹਾਂ ਨੂੰ ਲਾਲ ਟੋਪੀਆਂ ਨਾ ਪਾਕੇ ਕਾਰਟੂਨ ਬਣਾਇਆ ਜਾਂਦਾ ਹੈ, ਜੋ ਬੱਚਿਆਂ ਨੂੰ ਕੁੂਰਾਹੇ ਪਾਉਣ ਦੇ ਤੁਲ ਹੈ, ਇਹੋ ਜਿਹਾ ਕੋਈ ਵੀ ਕੰਮ ਸਿੱਖ ਤਾਲਮੇਲ ਕਮੇਟੀ ਬਰਦਾਸ਼ਤ ਨਹੀਂ ਕਰੇਗੀ। ਪ੍ਰਿੰਸੀਪਲ ਸਾਹਿਬ ਡਾਕਟਰ ਸੋਨੀਆ ਮਾਗੋ ਜੀ ਨੇ ਯਕੀਨ ਦਵਾਇਆ ਕਿ ਅਸੀਂ ਆਪਣੇ ਫ਼ਰਜ਼ਾਂ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਹੈ ਕਿ ਬੱਚਿਆਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਵੱਖ-ਵੱਖ ਅਧਿਆਪਕਾਂ ਦੀਆਂ ਡਿਉਟੀਆਂ ਲਗਾ ਦਿਤੀਆ ਗਈਆਂ ਹਨ। ਪ੍ਰਤਿਨਿਧੀ ਮੰਡਲ ਵਿੱਚ ਤਜਿੰਦਰ ਸਿੰਘ ਪਰਦੇਸੀ,ਹਰਪ੍ਰੀਤ ਸਿੰਘ ਨੀਟੂ,ਗੁਰਵਿੰਦਰ ਸਿੰਘ ਸਿੱਧੂ,ਗੁੁਰਦੀਪ ਸਿੰਘ ਲੱਕੀ ਤੇ ਅਰਵਿੰਦਰ ਪਾਲ ਸਿੰਘ ਬਬਲੂ ਸ਼ਾਮਲ ਸਨ।

Leave a Reply

Your email address will not be published. Required fields are marked *