ਦ ਪੰਜਾਬ ਰਿਪੋਰਟ ਜਲੰਧਰ :- ਸਿੱਖ ਕੌਮ ਉਪਰ ਹੋਏ ਜ਼ੁਲਮ ਵਿਰੁੱਧ ਕਾਰਵਾਈਆਂ ਚ ਸ਼ਾਮਲ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਰੰਭੀ ਦਸਖ਼ਤੀ ਮੁਹਿੰਮ ਦਾ ਸਮਰਥਨ ਕਰਦਿਆਂ ਸਿੱਖ ਤਾਲਮੇਲ ਕਮੇਟੀ ਦੇ ਪ੍ਰਧਾਨ ਤਜਿੰਦਰ ਸਿੰਘ ਪ੍ਰਦੇਸੀ, ਹਰਪ੍ਰੀਤ ਸਿੰਘ ਨੀਟੂ,ਹਰਪਾਲ ਸਿੰਘ ਚੱਢਾ,ਵਿੱਕੀ ਸਿੰਘ ਖਾਲਸਾ ਨੇ ਕਿਹਾ ਕਿ ਜਲੰਧਰ ਸ਼ਹਿਰ ਦੀਆਂ ਸੰਗਤਾਂ ਤੋਂ ਵੱਧ ਤੋਂ ਵੱਧ ਪ੍ਰੋਫਾਰਮੇ ਭਰਵਾਂ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਵਾਜ਼ ਬੁਲੰਦ ਕੀਤੀ ਜਾਵੇਗੀ। ਦਸਖ਼ਤੀ ਮੁਹਿੰਮ ਦੇ ਤਹਿਤ ਅੱਜ ਸਵੇਰ ਤੋਂ ਨਗਰ ਕੀਰਤਨ ਮੌਕੇ ਸਿਖ ਤਾਲਮੇਲ ਕਮੇਟੀ ਵਲੋਂ ਪੁਲੀ ਅਲੀ ਮੁਹੱਲਾ ਵਿਖੇ ਦਸਖ਼ਤੀ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ।
ਇਸ ਮੌਕੇ ਹਰਪ੍ਰੀਤ ਸਿੰਘ ਸੋਨੂੰ,ਸੁਰਜੀਤ ਸਿੰਘ ਬਸਤੀ ਮਿੱਠੂ,ਗੁਰਚਰਨ ਸਿੰਘ ਟੋਨੀ ਫਤਿਹ ਮੋਰਚਾ,ਸੁਖਦੇਵ ਸਿੰਘ ਕ੍ਰਿਸ਼ਨਾ ਨਗਰ,ਮਨਜੀਤ ਸਿੰਘ,ਗੁਰਦਿਤ ਸਿੰਘ,ਅਵਤਾਰ ਸਿੰਘ,ਗੁਰਜੀਤ ਸਿੰਘ ਆਦਿ ਹਾਜਰ ਹਨ।