October 19, 2024

ਦ ਪੰਜਾਬ ਰਿਪੋਰਟ ਜਲੰਧਰ :- ਮਿਤੀ 7 ਜਨਵਰੀ ਦਿਨ ਸ਼ਨੀਵਾਰ ਨੂੰ ਬਾਬਾ ਮਹਿੰਗੇ ਸ਼ਾਹ ਜੀ ਦੀ ਬਰਸੀ ਫੋਕਲ ਪੁਆਇੰਟ ਸਥਿਤ ਦਰਬਾਰ ਵਿੱਚ ਮਨਾਈ ਗਈ। ਇਲਾਕੇ ਅਤੇ ਦੇਸ਼ਾ- ਪ੍ਰਦੇਸ਼ ਤੋਂ ਸ਼ਰਧਾਲੂਆਂ ਨੇ ਬਾਬਾ ਜੀ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ। ਗੱਦੀਨਸ਼ੀਨ ਸੋਮਨਾਥ ਮਾਹੀ ਵਲੋਂ ਹਵਨ ਕਰਵਾਇਆ ਗਿਆ। ਮੀਨਾ ਮਾਹੀ ਵਲੋਂ ਵੰਗਾਂ ਦੀ ਰਸਮ ਕੀਤੀ ਗਈ। ਸ਼ਹਿਰ ਦੇ ਮੋਹਤਵਾਰ ਆਗੂਆਂ ਖਾਸ ਕਰਕੇ ਸਰਵ ਨਵੀਨ ਸੋਨੀ ਨੇ ਮਹਾਂਪੁਰਸ਼ਾਂ ਵਲੋਂ ਵਿਖਾਏ ਮਾਰਗ ‘ਤੇ ਚਲ ਕੇ ਜੀਵਨ ਸਫ਼ਲ ਬਣਾਉਣ ਲਈ ਕਿਹਾ।ਸੁਨੀਲ ਟੰਡਨ ਜੀ ਵਲੋਂ ਬਰਸੀ ਸਮਾਗਮ ਦੀ ਸ਼ੁਰੂਆਤ ਕਰਵਾਈ ਗਈ ਅਤੇ ਪ੍ਰੋਗਰਾਮ ਸਫ਼ਲ ਕਰਨ ਵਿੱਚ ਉੱਘਾ ਯੋਗਦਾਨ ਪਾਇਆ। ਉੱਘੇ ਗਾਇਕ ਕੁਲਵਿੰਦਰ ਕਿੰਦਾ ਵਲੋਂ ਭਜਨ,ਧਾਰਮਿਕ ਗੀਤ ਗਾ ਕੇ ਆਈਆਂ ਸੰਗਤਾਂ ਨੂੰ ਕੀਲ ਕੇ ਰੱਖਿਆ।

ਬਲਵਿੰਦਰ ਬੰਗੜ ਵਲੋਂ ਸਟੇਜ ਸੰਚਾਲਨ ਕੀਤਾ। ਲੱਖਵਿੰਦਰ ਸਿੰਘ ਲੱਕੀ ਪ੍ਰਧਾਨ ਵਾਤਾਵਰਣ ਬਚਾਓ ਪ੍ਰੋਗਰਾਮ, ਲਵਜੀਤ ਮਾਹੀ ,ਰਾਕੇਸ਼, ਸੋਨੂੰ ਵਰਮਾ ਟਰਾਂਸਪੋਰਟਰ,ਕੁਨਾਲ ਵਰਮਾ ਕੰਟਰੈਕਟਰ, ਲਾਲਾ ਧੰਨਜੇਅ, ਵਿਸ਼ਨੂੰ, ਦਲਜੀਤ ਸਿੰਘ ਆਰਕੀਟੈਕਚਰ ਅਤੇ ਬਾਬਾ ਜੀ ਨੂੰ ਪਿਆਰ ਕਰਨ ਵਾਲਿਆਂ ਨੇ ਅਪਣੀ ਹਾਜ਼ਰੀ ਲਗਵਾਈ। ਉਚੇਚੇ ਤੌਰ ਤੇ ਸਰਦਾਰ ਸੁਖਵਿੰਦਰ ਸਿੰਘ ਚਾਹਲ ਜੀ ਉੱਘੇ ਕਿਸਾਨ, ਕੇ.ਡੀ ਭੰਡਾਰੀ ਸਾਬਕਾ ਵਿਧਾਇਕ ਅਤੇ ਇੰਜ ਹਰਜਿੰਦਰ ਸਿੰਘ ਬਾਂਸਲ ਪ੍ਰਧਾਨ ਵਲੋਂ ਸ਼ਿਰਕਤ ਕੀਤੀ ਗਈ।

Leave a Reply

Your email address will not be published. Required fields are marked *