ਭਰਾ ਮਾਰੂ ਜੰਗ ਦੀ ਹੋ ਰਹੀ ਸਾਜਿਸ਼ – ਗਗਨਦੀਪ ਗੱਗੀ
ਦ ਪੰਜਾਬ ਰਿਪੋਰਟ ਜਲੰਧਰ, ਸੁਨੀਤਾ :- ਅੱਜ ਜਲੰਧਰ ਦੇ ਗੁਰੂ ਤੇਗ ਬਹਾਦਰ ਨਗਰ ਚ ਗੁਰੂ ਤੇਗ਼ ਬਹਾਦਰ ਨੌਜਵਾਨ ਸਭਾ ਦੀ ਮੀਟਿੰਗ ਹੋਈ ਜਿਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਕੌਮੀ ਇਨਸਾਫ਼ ਮੋਰਚੇ ਤੇ ਹੋਏ ਹਮਲੇ ਦੀ ਜਿੱਥੇ ਨਿਖੇਧੀ ਕੀਤੀ ਉਥੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਅਤੇ ਕਿਹਾ ਕਿ ਸ਼ਰਾਰਤੀ ਅਨਸਰਾਂ ਨੂੰ ਸਰਕਾਰ ਨੱਥ ਪਾਵੇ ਤਾਹ ਕਿ ਭਰਾ ਮਾਰੂ ਜੰਗ ਤੋਂ ਬਚਿਆ ਜਾ ਸਕੇ ਅਤੇ ਸਭਾ ਦੇ ਪ੍ਰਧਾਨ ਗਗਨਦੀਪ ਸਿੰਘ ਗੱਗੀ ਨੇ ਕਿਹਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਕਮੇਟੀ ਦੇ ਪਹਿਲੇ ਅਜਿਹੇ ਪ੍ਰਧਾਨ ਹਨ ਜਿਨ੍ਹਾਂ ਨੇ ਬੰਦੀ ਸਿੱਖਾਂ ਦੀ ਰਿਹਾਈ ਲਈ ਵਿਸ਼ੇਸ਼ ਉਪਰਾਲੇ ਕੀਤੇ ਅਤੇ ਧਰਮ ਪ੍ਰਤੀ ਅਣਗਿਣਤ ਕਾਰਜ ਜਾਰੀ ਹਨ ਅਤੇ ਇਸ ਤਰਾ ਦੀ ਬੇਦਾਗ ਸਖਸ਼ੀਅਤ ਤੇ ਹਮਲਾ ਹੋਣਾ ਅੱਤ ਨਿੰਦਨਯੋਗ ਹੈ।
ਸਰਕਾਰ ਨੂੰ ਦਖਲ ਦੇ ਕੇ ਸ਼ਰਾਰਤੀ ਅਨਸਰਾਂ ਦੇ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ ਇਸ ਮੌਕੇ ਜਤਿੰਦਰ ਸਿੰਘ ਮੋਂਟੀ,ਹਰਨੀਸ਼ ਸਿੰਘ ਰਾਜਾ ,ਮਨਪ੍ਰੀਤ ਮੌਲਾ ,ਅਨਿਤ ਸਿੰਘ ,ਜਸਕੀਰਤ ਸਿੰਘ ਜੱਸੀ ,ਜਸਵਿੰਦਰ ਸਿੰਘ ,ਪਰਮਵੀਰ ਸਿੰਘ ,ਅੰਮ੍ਰਿਤ ਪਾਲ ਸਿੰਘ ਚੀਮਾ ਸ਼ਾਮਿਲ ਸਨ ।