ਦ ਪੰਜਾਬ ਰਿਪੋਰਟ ਜਲੰਧਰ, ਸੁਨੀਤਾ :- ਜਲੰਧਰ ਚ ਬਣੇ ਮੋਕਸ਼ ਇਛਾਪੁਰਤੀ ਸ਼ਿਵ ਧਾਮ ਜਿੱਥੇ ਉਤਰ ਭਾਰਤ ਦਾ ਪਹਿਲਾ ਪਾਰੇ ਦਾ ਤੇ ਗੰਦਗ਼ ਦਾ ਸ਼ਿਵਲਿੰਗ ਹੈ ਉਥੇ ਭਾਈਚਾਰਿਕ ਸਾਂਝ ਦਾ ਪ੍ਰਤੀਕ ਹੋਲੀ ਦਾ ਤਿਉਹਾਰ ਫੁੱਲਾਂ ਅਤੇ ਗੁਲਾਲ ਨਾਲ ਬੜੀ ਧੂਮ ਧਾਮ ਨਾਲ ਮਨਾਇਆ ਗਿਆ।
ਮੁੱਖ ਸੰਚਾਲਕ ਗੁਰੂ ਰੁਦਰਾਣੀ ਨੇ ਦਸਿਆ ਕਿ ਹੋਲੀ ਦਾ ਤਿਉਹਾਰ ਭਾਈਚਾਰਿਕ ਸਾਂਝ ਦਾ ਪ੍ਰਤੀਕ ਹੈ ਅਤੇ ਹਰ ਤਿਉਹਾਰ ਸਾਨੂੰ ਸਮਾਜ ਦੇ ਵਿਚ ਇਕ ਜੁੱਟਦਾ ਅਤੇ ਆਪਸੀ ਮਿਲ ਕੇ ਰਹਿਣ ਦਾ ਸੰਦੇਸ਼ ਦਿੰਦੇ ਹਨ , ਸਮਾਜ ਦੇ ਵਿਚ ਆਪਸੀ ਰੰਜਿਸ਼ਾਂ ਤੋਂ ਦੂਰ ਹੋ ਕੇ ਸਾਨੂੰ ਸਭ ਨਾਲ ਪ੍ਰੇਮ ਨਾਲ ਰਹਿਣਾ ਚਾਹੀਦਾ. ਰੰਗਾਂ ਦਾ ਇਹ ਪਵਿੱਤਰ ਤਿਉਹਾਰ ਹੋਲੀ ਸਰਬੱਤ ਦੇ ਭਲੇ ਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਉਹਨਾ ਕਿਹਾ ਕਿ ਹੋਲੀ ਦਾ ਪਵਿੱਤਰ ਤਿਉਹਾਰ ਦੇਸ਼ ਵਾਸੀਆਂ ਨੂੰ ਹਮੇਸਾ ਚੜਦੀਕਲਾ ਰੱਖੇ ਪੰਜਾਬ ਵਿੱਚ ਸਾਰਿਆਂ ਲਈ ਸੁੱਖ ਸ਼ਾਂਤੀ ਤੇ ਤਰੱਕੀ ਬਖ਼ਸ਼ੇ।
ਹੋਲੀ ਦੇ ਪਵਿੱਤਰ ਤਿਉਹਾਰ ਤੇ ਪੰਜਾਬ ਦੀ ਭਾਈਚਾਰਕ ਸ਼ਾਂਝ ਬਣੀ ਰਹਿਣ ਦੀ ਕਾਮਨਾ ਕਰੀਏ। ਪੰਜਾਬ ਵਿੱਚ ਅਮਨ ਸ਼ਾਂਤੀ,ਖੁਸ਼ਹਾਲ ਪੰਜਾਬ ਤੇ ਭਾਈਚਾਰਕ ਸਾਂਝ ਬਣਾਈ ਰੱਖਣਾ ਹੀ ਸਾਡਾ ਮੁੱਖ ਉਦੇਸ਼ ਹੋਣਾ ਚਾਹੀਦਾ
ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਭਾਜਪਾ ਆਗੂ ਰਜੇਸ਼ ਬਾਘਾ, ਭਾਜਪਾ ਆਗੂ ਅਮਰਜੀਤ ਸਿੰਘ ਅਮਰੀ , ਕੁਲਜੀਤ ਸਿੰਘ ਟਾਂਡਾ , ਪ੍ਰੀਆ ਪੂਰੀ , ਅਭਿਨੰਦਨ ਭਾਰਤੀ , ਜਗਜੀਤ ਸਿੰਘ , ਗੁਰਪਿੰਦਰ ਸਿੰਘ , ਰਾਜਕੁਮਾਰ ਆਦਿ ਨੇ ਇਸ ਸਮਾਗਮ ਦੇ ਵਿਚ ਹਾਜ਼ਰੀ ਭਰੀ।