ਦ ਪੰਜਾਬ ਰਿਪੋਰਟ ਜਲੰਧਰ, ਸੁਨੀਤਾ :- ਅੱਜ ਗੁਰਦੁਆਰਾ ਦੁਖਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ ਵਿਖੇ ਇਕ ਮੀਟਿੰਗ ਹੋਈ, ਜਿਸ ਵਿਚ ਜਲੰਧਰ ਸ਼ਹਿਰ ਦੀਆਂ ਗੁਰਦੁਆਰਾ ਕਮੇਟੀਆਂ, ਸਿੰਘ ਸਭਾਵਾਂ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਖਾਲਸਾ ਸਾਜਨਾ ਦਿਵਸ ਮੌਕੇ 13 ਅਪ੍ਰੈਲ ਵੀਰਵਾਰ ਨੂੰ ਸਜਾਏ ਜਾਣ ਵਾਲੇ ਖਾਲਸਾ ਪਰੇਡ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਖਾਲਸਾ ਪਰੇਡ ਦਾ ਆਯੋਜਨ ਸਿੱਖ ਨੈਸ਼ਨਲ ਸੇਵਕ ਸਭਾ ਸੇਵਾ ਸੁਸਾਇਟੀ ਵੱਲੋਂ ਜਲੰਧਰ ਸ਼ਹਿਰ ਦੀਆਂ ਸੰਗਤਾਂ ਨਾਲ ਮਿਲ ਕੇ ਕੀਤਾ ਜਾ ਰਿਹਾ ਹੈ। ਮੀਟਿੰਗ ਦੌਰਾਨ ਬੁਲਾਰਿਆਂ ਨੇ ਦੱਸਿਆ ਕਿ ਇਹ ਖਾਲਸਾ ਪਰੇਡ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਨੁਮਾਇੰਦਗੀ ਹੇਠ ਗੁਰੂ ਨਾਨਕ ਮਿਸ਼ਨ ਚੌਂਕ ਤੋਂ ਅਰੰਭ ਹੋ ਕੇ ਨਕੋਦਰ ਚੌਂਕ, ਜੋਤੀ ਚੌਕ, ਬਸਤੀ ਅੱਡਾ, ਫੁਟਬਾਲ ਚੌਂਕ, ਝੰਡੀਆਂ ਵਾਲੇ ਪੀਰ, ਅਸ਼ੋਕ ਨਗਰ, ਅੱਡਾ ਬਸਤੀ ਸ਼ੇਖ ਚੌਂਕ, ਮਾਡਲ ਹਾਊਸ ਚੌਂਕ, ਰਵੀਦਾਸ ਚੌਂਕ ਤੋਂ ਹੁੰਦੇ ਹੋਏ ਗੁਰਦੁਆਰਾ ਦੁਖਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ ਵਿਖੇ ਸਮਾਪਤੀ ਹੋਵੇਗੀ।
ਇਸ ਖਾਲਸਾ ਪਰੇਡ ਦੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇਕ 10 ਮੈਂਬਰੀ ਅਨੂਸਾਸਨੀ ਕਮੇਟੀ ਵੀ ਬਣਾਈ ਗਈ। ਇਸ ਤੋਂ ਇਲਾਵਾ ਇਕ ਐਡਵਾਈਜਰੀ ਕਮੇਟੀ ਬਣਾਈ ਗਈ। ਖਾਲਸਾ ਪਰੇਡ ਦੇ ਸਾਰੇ ਪ੍ਰਬੰਧ 60 ਮੈਂਬਰੀ ਵੇਖੇਗੀ। ਜਿਸ ਵਿੱਚ ਸਿੱਖ ਧਰਮ ਦੇ ਜਰਨੈਲ , ਸਿੱਖ ਧਰਮ ਦੀ ਮਹਾਨ ਸਖਸੀਅਤਾਂ ਦੇ ਜੀਵਨ ਨੂੰ ਦਰਸਾਉਂਦਿਆਂ ਦੀਆਂ ਝਾਕੀਆਂ ਅਤੇ ਰੂਟ ਉੱਪਰ ਹੋਣ ਵਾਲੇ ਪ੍ਰਬੰਧਾਂ ਤੇ ਵਿਚਾਰ ਚਰਚਾ ਕੀਤੀ ਗਈ ਸਰਬ-ਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਕੁਛ ਪੜਾਵਾਂ ਉੱਤੇ ਲੰਗਰਾਂ ਦੇ ਪ੍ਰਬੰਧ ਕੀਤੇ ਜਾਣ ਗਏ ਅਤੇ ਹਰੇਕ ਝਾਕੀ ਦੇ ਨਾਲ ੳਸ ਸੰਬੰਧਕ ਜੱਥੇ ਸਾਮਿਲ ਕੀਤੇ ਜਾਣਗੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨਾਲ ਸ਼ਬਦੀ ਜੱਥੇ ਵੀ ਸਾਮਿਲ ਹੋਣ ਗਏ ਇਸ ਨਾਲ ਇਕ ਹੋਰ ਵੀ ਫੈਸਲਾ ਕੀਤਾ ਗਿਆ ਖ਼ਾਲਸਾ ਪਰੇਡ ਦੀ ਸਮਾਪਤੀ ਤੋਂ ਬਾਦ ਇੰਨਾਂ ਝਾਕੀਆਂ ਨੂੰ ਸ਼ਹਿਰ ਦੀ ਕਿਸੇ ਖਾਸ ਸਥਾਨ ਤੇ ਸਥਾਪਿਤ ਕਰਕੇ ਅੱਗਲੇ ਦੋ ਤਿੰਨ ਲਈ ਬੱਚਿਆਂ ਸਕੂਲੀ ਵਿਦਿਆਰਥੀਆਂ ਅਤੇ ਸੰਗਤਾਂ ਵਾਚੇ ਰੱਖਿਆ ਜਾਵੇਗਾ ਤਾਂ ਜੋ ਸੰਗਤ ਇਸ ਹੋਰ ਵੀ ਲਾਹਾ ਲੈ ਸਕਣ।
ਖ਼ਾਲਸਾ ਪਰੇਡ ਦੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਛੱਤਰ ਛਾਇਆ ਹੇਠ ਪੰਜ ਪਿਆਰਿਆ ਦੀ ਅਗਵਾਈ ਵਿੱਚ ਨਿਕਲੇਗੀ। ਇਸ ਮੋਕੇ ਤੇ ਗੁਰਦੁਆਰਾ ਪ੍ਰਬੰਧ ਕਮੇਟੀ ਕਿਸਾਨ ਆਗੂ ਅਤੇ ਹੋਰ ਵੀ ਜੱਥੇਬੰਦੀ ਦੇ ਆਗੂ ਹਾਜ਼ਰ ਸਨ ਜਥੇਦਾਰ ਜਗਜੀਤ ਸਿੰਘ ਗਾਬਾ ਸਰਦਾਰ ਕੁਲਵੰਤ ਸਿੰਘ ਮੰਨਣ ਹਰਪਾਲ ਸਿੰਘ ਚੱਡਾ ਮਨਜੀਤ ਸਿੰਘ ਠੁਕਰਾਲ ਕੰਵਲਜੀਤ ਸਿੰਘ ਟੋਨੀ ਪਰਮਪ੍ਰੀਤ ਸਿੰਘ ਵਿੱਟੀ ਅਮਰਜੀਤ ਸਿੰਘ ਮੰਗਾ ਕੁਲਵਿੰਦਰ ਸਿੰਘ, ਜਸਵਿੰਦਰ ਸਿੰਘ ਸਾਹਨੀ ,ਬਰਿੰਦਰਾ ਸਿੰਘ ਗੁਰ ਕਿਰਪਾਲ ਸਿੰਘ ਕਾਲੜਾ ਕੁਲਵੰਤ ਸਿੰਘ ਨਿਹੰਗ ਪਰਮਜੀਤ ਸਿੰਘ ਚਾਵਲਾਂ ਰਣਜੀਤ ਸਿੰਘ ਰਾਣਾ ਪਰਮਜੀਤ ਸਿੰਘ ਮਰਵਾਹਾ ਗੁਰਇੰਦਰ ਸਿੰਘ ਮਝੈਲ ਗੁਰਜੀਤ ਸਿੰਘ ਪੋਪਲ਼ੀ ਜਤਿੰਦਰ ਸਿੰਘ ਮਝੈਲ ਜਸਦੀਪ ਸਿੰਘ, ਬਲਜੀਤ ਸਿੰਘ, ਹਰਜੋਤ ਸਿੰਘ ਲੱਕੀ , ਰਜਿੰਦਰ ਪਾਲ ਸਿੰਘ ਗੁਰਜੀਤ ਸਿਘ ਪੋਪਲੀ ਇੰਦਰਪਾਲ ਸਿੰਘ ਬਸਤੀ ਸ਼ੇਖ ਦਿਲਬਾਗ ਸਿੰਘ ਚਰਭੁਪਿੰਦਰ ਸਿੰਘ ਖ਼ਾਲਸਾ ਕੰਵਲਜੀਤ ਸਿਘ ਕਾਲੜਾ ਬਲਜੀਤ ਸਿੰਘ ਮਿਸ਼ਨਰੀ , ਹਰਸਿਮਰਨ ਸਿੰਘ ਗੁਰਜੀਤ ਸਿੰਘ ਤਲਵਿੰਦਰ ਸਿੰਘ ਬਲਦੇ ਸਿੰਘ ਗਤਕਾ ਮਾਸਟਰ ਜਸਵਿਦਰ ਸਿੰਘ ਜੱਸਾ ਸਿਮਰਤਪਾਲ ਸਿੰਘ ਪ੍ਰਭਜੀਤ ਸਿੰਘ ਬੇਦੀ ਵਿਪਨ ਹਸਤੀਰ ਨਵੀਨ ਸੇਠੀ ਪ੍ਰਦੀਪ ਸਿੰਘ ਵਿਕੀ ਉਕਾਰ ਸਿੰਘ ਸੁਖਜੀਤ ਸਿੰਘ ਸਿਮਰਤਪਾਲ ਸਿੰਘ ਸੁਰਿੰਦਰ ਸਿੰਘ ਦਰਸ਼ਨ ਸਿੰਘ ਇੰਜ ਦਵਿੰਦਰ ਸਿੰਘ ਅਮਰਜੀਤ ਸਿੰਘ ਕਿਸਨਪੁਰਾ ਕੁਲਵਿੰਦਰ ਸਿੰਘ ਅਮਿਤਪਾਲ ਸਿੰਘ ਰਾਨੂ ਸੰਦੀਪ ਸਿੰਘ ਜਸਜੀਤ ਸਿੰਘ ਕੁਲਜੀਤ ਸਿੰਘ ਚਾਵਲਾ ਚਰਨਜੀਤ ਸਿੰਘ ਚੰਨੀ ਬਜ਼ਾਰ ਸ਼ੇਖਾਂ ਜਗਦੀਸ ਪਾਲ ਸਿੰਘ ਹਰਪ੍ਰੀਤ ਸਿੰਘ ਪ੍ਰਭਦੀਪ ਸਿੰਘ ਸੇਠੀ ਰਾਜਵਿੰਦਰ ਸਿੰਘ। ਅਮਰਜੀਤ ਸਿੰਘ ਨਿਹੰਗ ਆਦਿ ਮੈਂਬਰ ਹਾਜ਼ਰ ਸਨ ।