October 19, 2024

ਦ ਪੰਜਾਬ ਰਿਪੋਰਟ ਜਲੰਧਰ :- ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੀਐਮ ਦੀ ਯੋਗਸਾਲਾ ਸ਼ੁਰੂ ਕੀਤੀ ਹੈ, ਸਹੀ ਅਰਥਾਂ ਵਿੱਚ ਗੁਰੂ ਸਾਹਿਬਾਨ ਵੱਲੋਂ ਆਰੰਭ ਕੀਤੀ ਸ਼ਸਤਰ ਵਿਦਿਆਂ ਅਤੇ ਸਰੀਰਕ ਤੰਦੁਰੁਸਤੀ ਲਈ ਸਿੱਖ ਮਾਰਸ਼ਲ ਆਰਟਸ ਗਤਕਾ ਤੋਂ ਪੰਜਾਬੀਆਂ ਨੂੰ ਦੂਰ ਕਰਨਾ ਤੇ ਪੁਰਾਤਨ ਸਿੱਖ ਪ੍ਰੰਪਰਾਵਾਂ ਨੂੰ ਢਾਅ ਲਾਉਣਾ ਹੈ ਇਹ ਜਲੰਧਰ ਦੇ ਸਿੱਖ ਜਥੇਬੰਦੀਆਂ ਨੇ ਮੀਡਿਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ।

ਸਿੰਘ ਸਭਾਵਾਂ ਤੇ ਸਿੱਖ ਤਾਲਮੇਲ ਕਮੇਟੀ,ਅਗਾਜ ਐਨਜੀਉ ਸਮੇਤ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂ ਜਗਜੀਤ ਸਿੰਘ ਗਾਬਾ,ਤਜਿੰਦਰ ਸਿੰਘ ਪ੍ਰਦੇਸੀ,ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ,ਪਰਮਪ੍ਰੀਤ ਸਿੰਘ ਵਿੱਟੀ, ਗੁਰਿੰਦਰ ਸਿੰਘ ਮਝੈਲ,ਰਣਜੀਤ ਸਿੰਘ ਰਾਣਾ, ਹਰਜੋਤ ਸਿੰਘ ਲੱਕੀ ਅਤੇ ਜਸਵਿੰਦਰ ਸਿੰਘ ਸਾਹਨੀ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਜਾਂਦਾ ਹੈ ਕੇ ਲਗਭਗ ਹਰ ਗੁਰੂ-ਘਰ ਵਿਚ ਬੱਚਿਆਂ ਨੂੰ ਗੱਤਕਾ ਸਿਖਾਇਆ ਜਾਂਦਾ ਹੈ ਜਿਸ ਨਾਲ ਉਹ ਗੁਰੂ ਸਾਹਿਬ ਵਲੋਂ ਆਰੰਭ ਕੀਤੀ ਜਿਸ ਨਾਲ ਉਹ ਸਿੱਖੀ ਵਿਰਸੇ ਨਾਲ ਜੁੜਦੇ ਹਨ, ਅਤੇ ਸਿੱਖੀ ਰਵਾਇਤਾਂ ਤੋਂ ਜਾਣੂੰ ਹੁੰਦੇ ਹਨ। ਪਰ ਸਿੱਖ ਵਿਰੋਧੀ ਤਾਕਤਾਂ ਨੂੰ ਇਹ ਸਭ ਕੁਝ ਚੰਗਾ ਨਹੀਂ ਲੱਗਦਾ, ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਮਨੂੰਵਾਦੀ ਸ਼ਕਤੀਆਂ ਨੂੰ ਤਾਕਤ ਦੇਣ ਲਈ ਕੇਜਰੀਵਾਲ ਦੇ ਕਹਿਣ ਤੇ ਜੋ ਯੋਗਸ਼ਾਲਾਵਾਂ ਸੁਰੂ ਕਿਤੀਆੰ ਹਨ,ਅਸੀ ਸਮੁਚੀਆ ਜਥੇਬੰਦੀਆਂ ਵੱਲੋਂ ਇਸ ਦੀ ਨਿੰਦਾ ਕਰਦੇ ਹਾਂ, ਅਸੀਂ ਸਮੁੱਚੀਆਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕਰਦੇ ਹਾਂ, ਉਹ ਬੱਚਿਆਂ ਨੂੰ ਗਤਕਾ ਸਿਖਲਾਈ ਕੈਂਪ ਲਾ ਕੇ ਸਿੱਖ ਵਿਰਸੇ ਨਾਲ ਜੋੜਨ। ਗੁਰੂ ਘਰਾਂ ਵਿਚ ਬੱਚਿਆਂ ਸੁੰਦਰ ਦਸਤਾਰਾ ਦੇ ਕੈਪ ਲਾਕੇ ਸਿਖਲਾਈ ਦਿੱਤੀ ਜਾਵੇ, ਸਿੱਖ ਵਿਰੋਧੀ ਤਾਕਤਾਂ ਜੋ ਯੋਗਸ਼ਾਲਾ ਰਾਹੀ ਸਾਨੂੰ ਤੇ ਸਾਡੀ ਆਉਣ ਵਾਲੀ ਪਨੀਰੀ ਨੂੰ ਸਿੱਖ ਵਿਰਸੇ ਤੋ ਦੂਰ ਕਰਨਾ ਚਾਹੁੰਦੇ ਹਨ, ਅਗਰ ਉਹ ਧਰਮ ਨਿਰਪੱਖ ਹੈ ਤਾ ਯੋਗਸਾਲਾਂ ਦੇ ਨਾਲ-ਨਾਲ ਗਤਕਾ ਸਿਖਲਾਈ ਕੈਂਪ ਵੀ ਲਾਵੇ ਨਹੀਂ ਤਾਂ ਇਹ ਸਮਝਿਆ ਜਾਵੇਗਾ ਇਹ ਸਿੱਖ ਵਿਰੋਧੀ ਤਾਕਤਾਂ ਦਾ ਹੱਥ ਕੰਡਾ ਹੈ।

ਇਸ ਮੌਕੇ ਤੇ ਅਮਰਜੀਤ ਸਿੰਘ ਮੰਗਾ,ਹਰਜੀਤ ਸਿੰਘ ਬਾਬਾ, ਪਰਮਿੰਦਰ ਸਿੰਘ ਟਕਰ, ਅਮਨਦੀਪ ਸਿੰਘ ਬੱਗਾ,ਅਮਰਜੀਤ ਸਿੰਘ, ਗੁਰਜੀਤ ਸਿੰਘ ਪੋਪਲੀ,ਜਲਪ੍ਰੀਤ ਸਿੰਘ ਜੋਲੀ,ਦਵਿੰਦਰ ਫੋਜੀ, ਵਿਪਨ ਆਦਿ ਹਾਜਰ ਸਨ।

Leave a Reply

Your email address will not be published. Required fields are marked *