November 22, 2024

ਦ ਪੰਜਾਬ ਰਿਪੋਰਟ ਜਲੰਧਰ :- ਦੋਆਬੇ ਦੇ ਕੇਂਦਰੀ ਅਸਥਾਨ ਗੁਰਦਵਾਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਦੀ ਪ੍ਰਬੰਧਕ ਕਮੇਟੀ ਨੇ ਖਾਸ ਕਰਕੇ ਨੌਜਵਾਨੀ ਨੂੰ ਬੇਨਤੀ ਕੀਤੀ ਹੈ ਕਿ ਨੌਜਵਾਨ ਪੀੜੀ ਆਪਣੇ ਆਪਣੇ ਇਲਾਕੇ ਦੇ ਗੁਰੂ ਘਰਾਂ ਨਾਲ ਜੁੜ ਕੇ ਸੇਵਾ ਨਿਭਾਉਣ। ਪ੍ਰਧਾਨ ਮੋਹਨ ਸਿੰਘ ਢੀਂਡਸਾ, ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ, ਸੁਰਿੰਦਰ ਸਿੰਘ, ਮੱਖਣ ਸਿੰਘ ਅਤੇ ਸੁਖਜੀਤ ਸਿੰਘ ਨੇ ਸੰਗਤਾਂ ਨੂੰ ਵੀ ਪੁਰਜ਼ੋਰ ਬੇਨਤੀ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਗੁਰੂ ਘਰਾਂ ਪ੍ਰਤੀ ਉਤਸ਼ਾਹਿਤ ਕਰਣ। ਜਦੋ ਨੌਜਵਾਨੀ ਗੁਰੂ ਘਰਾਂ ਚ ਹਾਜ਼ਰੀ ਭਰੇਗੀ ਤਾਂ ਉਨ੍ਹਾਂ ਦੇ ਮਨਾ ਚ ਸ਼ਰਧਾ ਭਾਵਨਾ ਜਾਗੇਗੀ ਤੇ ਉਹ ਗੁਰੂ ਘਰਾਂ ਚ ਸੇਵਾਵਾਂ ਵੀ ਨਿਭਾਉਣਗੇ ਅਤੇ ਗੁਰੂ ਮਿਹਰ ਸਦਕਾ ਅਮ੍ਰਿਤਧਾਰੀ ਹੋ ਕੇ ਪੰਥ ਅਤੇ ਮਾਨਵਤਾ ਦੀ ਸੇਵਾ ਵੀ ਕਰਨਗੇ l ਉਨ੍ਹਾਂ ਅੱਗੇ ਕਿਹਾ ਕਿ ਸਾਰੀਆਂ ਗੁਰੂ ਘਰ ਪ੍ਰਬੰਧਕ ਕਮੇਟੀਆਂ ਅਤੇ ਸੰਗਤਾਂ ਦਾ ਧਾਰਮਿਕ ਫਰਜ਼ ਬਣਦਾ ਹੈਂ ਕਿ ਉਹ ਇਸ ਪਾਸੇ ਖਾਸ ਖਿਆਲ ਕਰਣ।

ਨਿਰਮਲ ਸਿੰਘ ਬੇਦੀ, ਇੰਦਰਜੀਤ ਸਿੰਘ, ਸੁਰਿੰਦਰ ਸਿੰਘ, ਇਕਬਾਲ ਸਿੰਘ ਢੀਂਡਸਾ ਅਤੇ ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਗੁਰਦਵਾਰਾ ਦੀਵਾਨ ਅਸਥਾਨ ਦੀ ਪ੍ਰਬੰਧਕ ਕਮੇਟੀ ਨੇ ਨੌਜਵਾਨਾਂ ਦੀ ਟੀਮ ਨੂੰ ਹੀ ਇਸ ਪਾਸੇ ਲਗਾਇਆ ਹੋਇਆ ਤਾਂ ਜੋ ਨੌਜਵਾਨ ਇੱਕ ਦੂਜੇ ਵੱਲ ਵੇਖ ਕੇ ਆਪਣੇ ਆਪ ਉਤਸ਼ਾਹਿਤ ਹੋਣ। ਪ੍ਰਬੰਧਕਾਂ ਨੇ ਦੱਸਿਆ ਕਿ ਜਲਦੀ ਹੀ ਗੁਰੂ ਘਰ ਵਿਚ ਬੱਚਿਆਂ ਲਈ ਅਤੇ ਸੰਗਤਾਂ ਲਈ ਸ਼ੁੱਧ ਗੁਰਬਾਣੀ ਉਚਾਰਣ, ਗੱਤਕਾ ਸਿਖਲਾਈ ਅਤੇ ਕੀਰਤਨ ਸਿਖਲਾਈ ਦਾ ਵੀ ਉਪਰਾਲਾ ਕੀਤਾ ਜਾ ਰਿਹਾ ਹੈ।

ਪ੍ਰਬੰਧਕਾਂ ਨੇ ਗੁਰੂ ਘਰ ਦੇ ਕਾਰਜਾਂ ਅਤੇ ਸੁਨੇਹੇ ਸੰਗਤਾਂ ਤੱਕ ਪਹੁੰਚਾਉਣ ਅਤੇ ਨਗਰ ਕੀਰਤਨਾ ਵਿਚ ਜੀ ਜਾਨ ਨਾਲ ਬੈਨਰ ਆਦਿਕ ਲਗਾਉਣ ਲਈ ਨੌਜਵਾਨ ਟੀਮ ਬਾਵਾ ਗਾਬਾ, ਜਸਕੀਰਤ ਸਿੰਘ ਜੱਸੀ, ਮਨਕੀਰਤ ਸਿੰਘ, ਜਸਵਿੰਦਰ ਸਿੰਘ, ਨੀਤੀਸ਼ ਮਹਿਤਾ, ਰਾਹੁਲ ਜੁਨੇਜਾ, ਦਿਨੇਸ਼ ਖੰਨਾ, ਕਾਰਤਿਕ ਸ਼ਰਮਾ, ਸਚਿਨ, ਹਰਸਿਮਰਨ ਸਿੰਘ, ਹਰਸ਼ਵਿੰਦਰ ਸਿੰਘ, ਗਗਨ ਰੇਣੂ , ਪ੍ਰਭਜੋਤ ਸਿੰਘ, ਹਰਮਨ ਸਿੰਘ, ਸਾਹਿਬਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਅਨਮੋਲਪ੍ਰੀਤ ਸਿੰਘ, ਬਰਿੰਦਰਪਾਲ ਸਿੰਘ, ਸਿਮਰਨ ਸਿੰਘ, ਜਸਕਰਨ ਸਿੰਘ, ਗਗਨਦੀਪ ਸਿੰਘ, ਅਰਸ਼ਦੀਪ ਸਿੰਘ ਆਦਿਕ ਦਾ ਧੰਨਵਾਦ ਵੀ ਕੀਤਾ ਅਤੇ ਕਿਹਾ ਕਿ ਸਾਰੇ ਨੌਜਵਾਨ ਆਪਣੇ ਆਪਣੇ ਇਲਾਕੇ ਦੇ ਗੁਰੂ ਘਰਾਂ ਚ ਸੇਵਾਵਾਂ ਅਤੇ ਸਮਾਗਮਾਂ ਚ ਸ਼ਾਮਿਲ ਹੋ ਕੇ ਆਪਣਾ ਜੀਵਨ ਉਚਾ ਸੁਚਾ ਕਰਣ।

Leave a Reply

Your email address will not be published. Required fields are marked *