October 19, 2024

ਦ ਪੰਜਾਬ ਰਿਪੋਰਟ ਜਲੰਧਰ :- ਅੱਜ ਮਲਵਿੰਦਰ ਸਿੰਘ ਲੱਕੀ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਨੇ ਡਾਕਟਰ ਇੰਦਰਬੀਰ ਸਿੰਘ ਕੈਬਨਿਟ ਮੰਤਰੀ ਸਥਾਨਕ ਸਰਕਾਰਾਂ ਨਾਲ ਅਹਿਮ ਮੁਲਾਕਾਤ ਕੀਤੀ ਇੰਦਰਬੀਰ ਸਿੰਘ ਨੇ ਦੱਸਿਆ ਕਿ ਜਲਦ ਹੀ ਪਲਾਟਾਂ ਦੀ ਐਨਓਸੀ ਵਾਸਤੇ ਸਰਲ ਨੀਤੀ ਲਿਆਂਦੀ ਜਾਵੇਗੀ ਅਤੇ ਕੋਈ ਵੀ ਕਲੋਨੀ ਪਾਸ ਕਰਾਣ ਦੀ ਫ਼ਾਈਲ 43 ਦਿਨ ਵਿਚ ਮੁਕੰਮਲ ਕੀਤੀ ਜਾਏਗੀ ਕੈਬਨਿਟ ਮੰਤਰੀ ਨੇ ਦੱਸਿਆ ਕਿ ਪਿਛਲੀਆ ਸਰਕਾਰਾਂ ਨੇ ਕਲੋਨੀਆਂ ਪਾਸ ਕਰਾਉਣ ਲਈ ਗੁੰਝਲਦਾਰ ਨੀਤੀਆਂ ਅਪਣਾਈਆਂ ਜਿਸ ਵਿੱਚ ਜਲਦ ਸੁਧਾਰ ਕੀਤਾ ਜਾਏਗਾ ਤਾਂ ਜੋ ਅਫਸਰਸ਼ਾਹੀ ਦੀ ਲੁੱਟਖਸੁੱਟ ਬੰਦ ਹੋ ਸਕੇ ਮਲਵਿੰਦਰ ਸਿੰਘ ਲੱਕੀ ਨੇ ਮੰਗ ਕੀਤੀ ਕੇ ਇੱਕ ਛੱਤ ਥੱਲੇ ਹੀ ਸਾਰੀ ਕਾਰਵਾਈ ਮੁਕੰਮਲ ਕੀਤੀ ਜਾਵੇ।

ਕੈਬਨਿਟ ਮੰਤਰੀ ਨੇ ਕਿਹਾ ਕੇ ਇਲੈਕਸ਼ਨ ਕੋਡ ਖਤਮ ਹੋਣ ਤੋਂ ਬਾਅਦ ਜਲਦ ਹੀ ਲੋਕਾਂ ਨੂੰ ਰਾਹਤ ਦਿੱਤੀ ਜਾਏਗੀ ਇੰਦਰਬੀਰ ਸਿੰਘ ਨੇ ਕਿਹਾ ਇਲੈਕਸ਼ਨ ਕੋਡ ਖਤਮ ਹੋਣ ਤੋਂ ਬਾਅਦ ਜਲਦੀ ਹੀ ਸਟਰੀਟ ਲਾਈਟਾਂ ਸੀਵਰੇਜ ਅਤੇ ਸੜਕਾਂ ਦਾ ਕੰਮ ਸ਼ੁਰੂ ਹੋ ਜਾਵੇਗਾ ਪਿਛਲੀਆਂ ਸਰਕਾਰਾਂ ਨੇ ਪੰਜਾਬ ਤੇ 3 ਲੱਖ ਕਰੋੜ ਦਾ ਕਰਜ਼ਾ ਚੜ੍ਹਾਇਆ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਰੈਵਨਿਊ ਵਿਚ ਵਾਧਾ ਹੋਇਆ।

Leave a Reply

Your email address will not be published. Required fields are marked *