October 19, 2024

ਦ ਪੰਜਾਬ ਰਿਪੋਰਟ ਜਲੰਧਰ :- ਅੱਜ ਆਮ ਆਦਮੀ ਪਾਰਟੀ ਦੇ ਮੁੱਖ ਦਫਤਰ ਵਿਖੇ ਪਹੁੰਚੇ ਵੱਖ-ਵੱਖ ਜ਼ਿਲ੍ਹਿਆਂ ਤੋਂ ਅਨੇਕਾਂ ਵਲੰਟੀਅਰ ਪਾਰਟੀ ਵਲੰਟੀਅਰ ਜਮੀਨੀ ਪੱਧਰ ਤੇ ਘਰ-ਘਰ ਜਾ ਕੇ ਲੋਕ ਸਭਾ ਹਲਕਾ ਜਲੰਧਰ ਤੋ ਉਮੀਦਵਾਰ ਸੁਸ਼ੀਲ ਰਿੰਕੂ ਦੀ ਜਿੱਤ ਲਈ ਅਪੀਲ ਕਰ ਰਹੇ ਹਨ।

ਪੰਜਾਬ ਤੋਂ ਵੱਖ-ਵੱਖ ਜ਼ਿਲਿਆਂ ਤੋਂ ਆਏ ਵਲੰਟੀਅਰਾਂ ਦਾ ਪਾਰਟੀ ਪ੍ਰਤੀ ਪਿਆਰ ਦੇਖਣ ਨੂੰ ਮਿਲ ਰਿਹਾ ਹੈ ਵਰਕਰਾਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਤ ਹੋ ਕੇ ਉਹ ਜਲੰਧਰ ਆਏ ਹਨ ਤਾਂ ਜੋ ਲੋਕਾਂ ਨੂੰ ਵੀ ਆਮ ਆਦਮੀ ਪਾਰਟੀ ਦੇ ਕੰਮਾਂ ਬਾਰੇ ਜਾਣੂ ਕਰਵਾਇਆ ਜਾ ਸਕੇ ਪਾਰਟੀ ਵਲੰਟੀਅਰ ਨੇ ਦੱਸਿਆ ਕੇਸਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਪੰਜਾਬ ਦੇ ਲੋਕਾਂ ਨੂੰ ਦਿਲੋਂ ਪਿਆਰ ਕਰਦੇ ਹਨ ਉਹਨਾਂ ਨੇ ਜੋ ਪੰਜ ਵਾਅਦੇ ਕੀਤੇ ਸਨ।

ਉਨ੍ਹਾਂ ਨੂੰ ਪਹਿਲੇ ਸਾਲ ਵਿਚ ਹੀ ਪੂਰਾ ਕੀਤਾ ਇਸ ਮੌਕੇ ਰਹਿਮਤ ਜੁਨੇਜਾ ਰਾਜਰਾਣੀ ਗਿੱਲ ਅਮਿਤ ਅਮਨ ਨੰਗਲਾ ਆਤਮ ਪ੍ਰਕਾਸ਼ ਗੁਰਪ੍ਰੀਤ ਜਸਪਾਲ ਸਿੰਘ ਅਤੇ ਬੰਸਲ ਹਾਜਰ ਸਨ ਪੰਜਾਬ ਦੇ ਅਨੇਕਾਂ ਨੌਜਵਾਨ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਨਾਲ ਜੁੜੇ ਹਨ।

Leave a Reply

Your email address will not be published. Required fields are marked *