ਦ ਪੰਜਾਬ ਰਿਪੋਰਟ ਜਲੰਧਰ :- ਹਰ ਸਾਲ ਦੀ ਤਰਾਂ ਇਸ ਸਾਲ ਵੀ ਉਪਰੋਕਤ ਆਸਥਾ ਕੇਂਦਰ ਉੱਤੇ ਸਲਾਨਾ ਧਾਰਮਿਕ ਸਮਾਗਮ 6 ਅਤੇ ਜੂਨ ਨੂੰ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾਵੇਗਾ। ਇਸ ਦੀ ਜਾਣਕਾਰੀ ਹਰਜੀਵ ਅਤੇ ਸਿੱਧਾਰਥ ਮਾਹੀ ਕਨੇਡਾ ਵਲੋਂ ਸਾਂਝੀ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ 6 ਮਈ ਨੂੰ ਦਰਬਾਰ ਮਹਿੰਗਾ ਸ਼ਾਹ ਪੰਜ ਪੀਰ ਜਲੰਧਰ ਕੰਪਲੈਕਸ ਅੰਦਰ ਪਹਿਲਾਂ ਦੀ ਤਰਾਂ ਧਾਰਮਿਕ ਰਸਮਾਂ ਪੂਰੀ ਵਿਧੀ-ਵਿਧਾਨ ਨਾਲ ਇੰਜ ਸੋਮਨਾਥ ਮਾਹੀ ਗੱਦੀਨਸ਼ੀਨ ਅਤੇ ਸ਼ਰਧਾਲੂਆਂ ਵਲੋਂ ਨਿਭਾਈਆਂ ਜਾਣਗੀਆਂ।
ਸ਼ਾਮ 6ਵਜੇ ਪੀਰ ਬੁੱਲੇਸ਼ਾਹ ਜੀ ਨੂੰ ਸਮਰਪਿਤ ਪ੍ਰੋਗਰਾਮ ਹੋਵੇਗਾ।ਹੀਰ ਵਾਰਿਸ ਸ਼ਾਹ ਦਾ ਵੀ ਪ੍ਰੋਗਰਾਮ ਹੋਵੇਗਾ। ਦੂਜੇ ਦਿਨ 7 ਜੂਨ ਨੂੰ ਸਵੇਰੇ 11 ਵਜੇ ਤੋਂ ਸਟੇਜ ਪ੍ਰੋਗਰਾਮ ਵਿੱਚ ਉੱਘੇ ਉੱਭਰ ਰਹੇ ਕਲਾਕਾਰ ਸਤਨਾਮ ਮੱਟੂ,ਪਰਮਜੀਤ ਪੰਮਾ ਅਤੇ ਬਲਵੀਰ ਮਸਤਾਨਾ ਅਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ।
ਲੱਖਵਿੰਦਰ ਸਿੰਘ ਲੱਖਾ ਵਾਤਾਵਰਣ ਪ੍ਰੇਮੀ ਅਤੇ ਕੋਰ ਕਮੇਟੀ ਦੀ ਨਿਗਰਾਨੀ ਹੇਠ ਮੇਲਾ ਚੱਲੇਗਾ। ਆਈਆਂ ਸ਼ਖਸੀਅਤਾਂ ਅਤੇ ਸੰਗਤਾਂ ਦਾ ਦਿਲੋਂ ਸਵਾਗਤ ਕੀਤਾ ਜਾਵੇਗਾ।ਅਤੁੱਟ ਲੰਗਰ ਅਤੇ ਛਬੀਲ ਨਿਰੰਤਰ ਚੱਲਣਗੇ।