ਗੁਰੂ ਰਾਮਦਾਸ ਪਬਲਿਕ ਸਕੂਲ ਵਲੋਂ ਸਾਰਿਆ ਨੂੰ ਅਪੀਲ
ਦ ਪੰਜਾਬ ਰਿਪੋਰਟ ਜਲੰਧਰ, ਸੁਨੀਤਾ :- ਦੋਆਬੇ ਦੇ ਕੇਂਦਰੀ ਅਸਥਾਨ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਦੀ ਪ੍ਰਬੰਧਕ ਕਮੇਟੀ ਵਲੋਂ ਚਲਾਏ ਜਾ ਰਹੇ ਗੁਰੂ ਰਾਮਦਾਸ ਪਬਲਿਕ ਸਕੂਲ ਦੇ ਪ੍ਰਧਾਨ ਮੋਹਨ ਸਿੰਘ ਢੀਂਡਸਾ, ਸੁਰਿੰਦਰ ਸਿੰਘ ਵਿਰਦੀ, ਸੁਖਜੀਤ ਸਿੰਘ, ਮੱਖਣ ਸਿੰਘ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਵੱਲੋਂ ਸਮੂਹ ਮਾਤਾ ਪਿਤਾ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਨਬਾਲਿਗ ਬੱਚਿਆਂ ਨੂੰ ਦੋ ਪਹੀਆ ਵਾਹਨ ਬਿਲਕੁੱਲ ਨਾ ਚਲਾਉਣ ਦੇਣ। ਉਨ੍ਹਾਂ ਕਿਹਾ ਕਿ ਟ੍ਰੈਫਿਕ ਦੀ ਸਮੱਸਿਆ ਨੇ ਵਿਕਰਾਲ ਰੂਪ ਧਾਰਨ ਕੀਤਾ ਹੋਇਆ ਹੈ। ਅਣਜਾਣ ਪੁਣੇ ਚ ਬੱਚਿਆਂ ਦੀ ਜ਼ਿੰਦਗੀ ਛੋਟੀ ਉਮਰ ਚ ਹੀ ਜੋਖਿਮ ਚ ਪਾ ਦੇਣਾ ਕੋਈ ਸਿਆਣਪ ਨਹੀਂ ਹੈ।
ਆਏ ਦਿਨ ਪ੍ਰਸਾਸ਼ਨ ਵਲੋਂ ਵੀ ਪਬਲਿਕ ਨੂੰ ਕੈਂਪ ਲਗਾ ਕੇ ਜਾਂ ਸਕੂਲਾਂ ਚ ਜਾ ਕੇ ਸੁਚੇਤ ਕੀਤਾ ਜਾਂਦਾ ਹੈ ਪਰ ਹਰ ਇਨਸਾਨ ਦੀ ਇਹ ਜਿੰਮੇਵਾਰੀ ਬਣਦੀ ਹੈ ਕੀ ਉਹ ਟ੍ਰੈਫਿਕ ਰੂਲ ਤੇ ਚੱਲ ਕੇ ਆਪਣੀ ਤੇ ਦੂਸਰਿਆਂ ਦੀ ਕੀਮਤੀ ਜ਼ਿੰਦਗੀ ਸੁਰੱਖਿਅਤ ਕਰਨ। ਕਿਉਂਕਿ ਦੁਰਘਟਨਾ ਨਾਲ ਆਂਸੂ ਹੀ ਆਣੇ ਹਨ ਤੇ ਸੁਰੱਖਿਅਤ ਰਹਿ ਕੇ ਖੁਸ਼ੀ ਮਾਣੀ ਜਾ ਸਕਦੀ ਹੈ।
ਇਸ ਮੋਕੇ ਅਮਨਦੀਪ ਕੌਰ, ਰਵਿੰਦਰ ਕੌਰ, ਵੀਨੂ ਮੈਡਮ, ਪੱਲਵੀ ਮੈਡਮ, ਕੰਚਨ ਮੈਡਮ ਅਤੇ ਗੁਰੂ ਰਾਮਦਾਸ ਸਕੂਲ ਦਾ ਸਟਾਫ਼ ਮੌਜੂਦ ਸੀ।