October 19, 2024

ਜਲਦੀ ਹੀ ਸਿੰਘ ਸਭਾਵਾਂ ਵਲੋਂ ਡੀ. ਸੀ ਨੂੰ ਦਿੱਤਾ ਜਾਵੇਗਾ ਮੰਗ ਪੱਤਰ

ਦ ਪੰਜਾਬ ਰਿਪੋਰਟ ਜਲੰਧਰ :- ਸੁਨੀਤਾ :- ਆਏ ਦਿਨ ਸਿੱਖੀ ਅਤੇ ਦਸਤਾਰ ਦੇ ਨਿਰਾਦਰ ਬਾਰੇ ਆ ਰਹੀਆਂ ਖ਼ਬਰਾਂ ਤੇ ਸਖ਼ਤ ਨੋਟਿਸ ਲੈਂਦੇ ਹੋਏ ਜਲੰਧਰ ਦੀਆਂ ਸਿੰਘ ਸਭਾਵਾਂ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਸਰਕਾਰ ਨੂੰ ਇਸ ਤਰ੍ਹਾਂ ਦੀ ਬੇਰੁਹਮਤੀ ਕਰਨ ਵਾਲਿਆਂ ਵਿਰੁੱਧ ਗੈਰ ਜਮਾਨਤੀ ਅਤੇ ਸਖ਼ਤ ਧਾਰਾਵਾਂ ਤਹਿਤ ਪਰਚਾ ਦਰਜ਼ ਕਰਨਾ ਚਾਹੀਦਾ ਹੈ। ਸਿੰਘ ਸਭਾਵਾਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਕਿਹਾ ਕਿ ਜਲਦੀ ਹੀ ਇਸ ਸੰਬੰਧੀ ਡਿਪਟੀ ਕਮਿਸ਼ਨਰ ਅਤੇ ਪੁਲਸ ਕਮਿਸ਼ਨਰ ਜਲੰਧਰ ਦੇ ਮਾਰਫਤ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਮੰਗ ਪੱਤਰ ਭੇਜਿਆ ਜਾਵੇਗਾ।

ਜਿਸ ਵਿਚ ਦਸਤਾਰਾਂ ਅਤੇ ਕਕਾਰਾਂ ਵਾਲੇ ਸਿੱਖ ਨੌਜਵਾਨਾਂ ਨੂੰ ਅੱਤਵਾਦੀ ਕਹਿਣ ਵਲਿਆ ਤੇ ਸਖ਼ਤ ਅਤੇ ਫੇਰ ਜਮਾਨਤੀ ਕਾਰਵਾਈ ਹੋ ਸਕੇ ਅਤੇ ਇਸ ਤਰ੍ਹਾਂ ਦੀਆਂ ਕੋਝੀਆਂ ਹਰਕਤਾਂ ਨੂੰ ਕੰਟਰੋਲ ਕੀਤਾ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਸਿੱਖ ਕੌਮ ਨੇ ਹਮੇਸ਼ਾ ਹਰ ਵਰਗ ਦੀ ਭਲਾਈ ਅਤੇ ਸਮਾਜ ਦੀ ਚੜਦੀ ਕਲਾ ਲਈ ਹੀ ਕਾਰਜ ਕੀਤੇ ਹਨ ਜੌ ਕਿ ਅੱਜ ਵੀ ਨਿਰੰਤਰ ਜਾਰੀ ਨੇ। ਪਰ ਅਫਸੋਸ ਸਿੱਖ ਕੌਮ ਨਾਲ ਹਮੇਸ਼ਾ ਜਿਆਦਤੀ ਹੁੰਦੀ ਹੈ ਜੌ ਕਿ ਬਰਦਾਸ਼ਤ ਤੋ ਬਾਹਰ ਹੋਈ ਜਾ ਰਹੀ ਹੈ ਜਿਸਦੇ ਨਤੀਜੇ ਭਿਆਨਕ ਹੋ ਸਕਦੇ ਹਨ। ਇਸ ਲਈ ਸਰਕਾਰਾਂ ਅਤੇ ਪ੍ਰਸਾਸ਼ਨ ਨੂੰ ਇਸ ਸੰਬੰਧੀ ਜਰੂਰੀ ਅਤੇ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।

ਇਸ ਮੌਕੇ ਇਸ ਮੌਕੇ ਜਗਜੀਤ ਸਿੰਘ ਗਾਬਾ, ਗੁਰਬਖਸ਼ ਸਿੰਘ ਜੁਨੇਜਾ, ਕੰਵਲਜੀਤ ਸਿੰਘ ਟੋਨੀ, ਪ੍ਰਮਿੰਦਰ ਸਿੰਘ ਦਸਮੇਸ਼ ਨਗਰ, ਗੁਰਮੀਤ ਸਿੰਘ ਬਿੱਟੂ, ਜਸਬੀਰ ਸਿੰਘ ਰੰਧਾਵਾ, ਦਵਿੰਦਰ ਸਿੰਘ ਰਿਆਤ, ਗੁਰਿੰਦਰ ਸਿੰਘ ਮਝੈਲ, ਹਰਜੋਤ ਸਿੰਘ ਲੱਕੀ, ਕੁਲਜੀਤ ਸਿੰਘ ਚਾਵਲਾ, ਸਤਪਾਲ ਸਿੰਘ ਸਿਦਕੀ, ਭੁਪਿੰਦਰਪਾਲ ਸਿੰਘ ਖਾਲਸਾ, ਸੁਰਿੰਦਰ ਸਿੰਘ ਵਿਰਦੀ, ਪਰਮਜੀਤ ਸਿੰਘ ਬਸਤੀ ਮਿੱਠੂ, ਗੁਰਜੀਤ ਸਿੰਘ ਪੋਪਲੀ, ਸਤਨਾਮ ਸਿੰਘ ਬਾਬੂ ਲਾਭ ਸਿੰਘ ਨਗਰ, ਜੋਗਿੰਦਰ ਸਿੰਘ ਟੀਟੂ , ਸਤਵਿੰਦਰ ਸਿੰਘ ਮਿੰਟੂ , ਹਰਜੀਤ ਸਿੰਘ ਬਸਤੀ ਸ਼ੇਖ, ਬਲਦੇਵ ਸਿੰਘ, ਜਤਿੰਦਰਪਾਲ ਸਿੰਘ ਮਝੈਲ ,ਹਰਜਿੰਦਰ ਸਿੰਘ ਜਿੰਦਾਂ, ਚਰਨਜੀਤ ਸਿੰਘ ਮਿੰਟਾ, ਗੁਰਜੀਤ ਸਿੰਘ ਟੱਕਰ, ਅਮਨਦੀਪ ਸਿੰਘ ਆਹਲੂਵਾਲੀਆ, ਪਰਵਿੰਦਰ ਸਿੰਘ ਵਿੱਕੀ,ਬਾਵਾ ਗਾਬਾ ,ਅਮਨਦੀਪ ਸਿੰਘ ਬਰਿੰਦਰਪਾਲ ਸਿੰਘ,ਜਸਵਿੰਦਰ ਸਿੰਘ,ਗਗਨ ਰੇਣੂ ,ਪ੍ਰਭਜੌਤ ਸਿੰਘ ,ਅਤੇ ਜਸਕੀਰਤ ਸਿੰਘ ਜੱਸੀ ਆਦਿ ਸ਼ਾਮਿਲ ਸਨ।

Leave a Reply

Your email address will not be published. Required fields are marked *