ਉੱਤਰੀ ਜਲੰਧਰ ਦੇ ਪਿੰਡਾਂ ਵਿੱਚ ਪ੍ਰਦੂਸ਼ਣ ਸਿਖਰਾਂ ‘ਤੇ ਪਹੁੰਚ ਗਿਆ ਅਤੇ
ਹੋ ਰਹੀਆਂ ਕੈਂਸਰ ਨਾਲ ਮੌਤਾਂ : ਵਾਤਾਵਰਣ ਕਮੇਟੀਆਂ
ਦ ਪੰਜਾਬ ਰਿਪੋਰਟ ਜਲੰਧਰ :- ਇੰਡਸਟਰੀਅਲ ਸੈਕਟਰ ਨੂੰ ਦੇਸ਼ ਦੀ ਰੀੜ੍ਹ ਦੀ ਹੱਡੀ ਮੰਨਿਆ ਜਾਂਦਾ ਹੈ। ਵਿਕਾਸ ਦਾ ਧੁੱਰਾ ਹੈ। ਵਿਨਾਸ਼ ਦਾ ਗੜ੍ਹ ਓਦੋਂ ਬਣਦਾ ਜਦੋਂ ਫ਼ੈਕਟਰੀਆਂ ਪ੍ਰਦੂਸ਼ਣ ਐਕਟ ਤਹਿਤ ਨਿਯਮਾਂ ਦੀ ਪਾਲਣਾ ਨਾ ਕਰਕੇ ਹਵਾ, ਪਾਣੀ ਅਤੇ ਰੌਲ਼ਾ ਪ੍ਰਦੂਸ਼ਣ ਦੀ ਹੱਦ ਟੱਪ ਜਾਂਦੀਆਂ ਹਨ। ਪ੍ਰਦੂਸ਼ਣ ਕਾਰਨ ਪੈਦਾ ਬੀਮਾਰੀਆਂ ਜਿਵੇਂ ਕੈਂਸਰ, ਦਮਾ ਅਤੇ ਦਿਲ ਨਾਲ ਸਬੰਧਿਤ ਰੋਗ ਨਾਲ ਜਾਨੀ ਨੁਕਸਾਨ ਹੁੰਦਾ ਹੈ। ਗੁਦਾਈ ਪੁਰ, ਰਾਓਵਾਲੀ, ਰੰਧਾਵਾ ਮਸੰਦਾਂ, ਬੁਲੰਦ ਪੁਰ ਅਤੇ ਸ਼ੇਖੇ ਪਿੰਡਾਂ ਦੇ ਵਸਨੀਕ ਪ੍ਰਦੂਸ਼ਿਤ ਵਾਤਾਵਰਣ ਵਿੱਚ ਜ਼ਿੰਦਗੀ ਜਿਊਂਣ ਲਈ ਮਜਬੂਰ ਹਨ। ਪਿੰਡ ਗੁਦਾਈ ਪੁਰ ਵਿੱਚ ਕੈਂਸਰ ਨਾਲ 5 ਮੌਤਾਂ ਹੋਈਆਂ ਹਨ ਅਤੇ 38 ਦੇ ਕਰੀਬ ਵਸਨੀਕ ਬੀਮਾਰੀ ਨਾਲ ਪੀੜਤ ਹਨ।
ਵਾਤਾਵਰਣ ਬਚਾਓ ਮੁਹਿੰਮ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਸਾਫ਼ ਸਫ਼ਾਈ ਵਿੱਚ ਸਾਨੂੰ ਸਰਕਾਰ ਨੂੰ ਸਹਿਯੋਗ ਦੇਣ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ ਦੁਆਰਾ ਉਦਯੋਗਿਕ ਇਕਾਈਆਂ ਦੀ ਚੈਕਿੰਗ ਪ੍ਰਦੂਸ਼ਣ ਐਕਟ ਤਹਿਤ ਹਦਾਇਤਾਂ ਅਨੁਸਾਰ ਕਰਵਾਈ ਜਾਵੇ।ਐਕਟ ਤਹਿਤ ਹਦਾਇਤਾਂ ਦੀ ਉਲੰਘਣਾਂ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਪੀੜਤ ਪ੍ਰੀਵਾਰਾਂ ਦੇ ਇਲਾਜ ਦਾ ਖਰਚਾ ਵੀ ਭਰਵਾਇਆ ਜਾਵੇਗਾ।
ਮੀਟਿੰਗ ਵਿੱਚ ਹਾਜ਼ਰ ਜਿੰਮੇਵਾਰ ਮੋਹਤਵਾਰਾਂ ਨੇ ਮਤਾ ਪਾਸ ਕੀਤਾ ਕਿ ਵਾਤਾਵਰਣ ਦੀ ਸ਼ੁੱਧੀ ਵਾਸਤੇ ਗ੍ਰੀਨ ਬਿਲਟ ਪਲਾਟ ਘੋਸ਼ਿਤ ਕੀਤੇ ਗਏ ਸਨ ਪਰ ਹੁਣ ਉਨ੍ਹਾਂ ਪਲਾਟਾਂ ਕਾਰਖਾਨੇ ਲਗਾਉਣ ਲਈ ਅਲਾਟ ਕਰ ਦਿੱਤੇ ਹਨ। 70-80 ਫੁੱਟ ਉੱਚੇ ਫ਼ਲਦਾਰ ਦਰੱਖਤਾਂ ਨੂੰ ਕੱਟਿਆ ਜਾ ਰਿਹਾ ਹੈ। ਇਸ ਦੀ ਬਰੀਕੀ ਨਾਲ ਛਾਣਬੀਣ ਹੋਣੀ ਚਾਹੀਦੀ ਹੈ। ਪਹਿਲਾਂ ਪਿੰਡ ਗੁਦਾਈ ਪੁਰ ਨੇੜੇ ਗ੍ਰੀਨ ਬਿਲਟ ਪਲਾਟ ਵਿੱਚ ਬਣ ਰਹੀ ਫ਼ੈਕਟਰੀ ਪਿੰਡ ਵਾਸੀਆਂ ਨੇ ਰੋਕ ਦਿੱਤੀ ਸੀ।