October 17, 2024

ਆਰਟੀਫੀਸ਼ੀਅਲ-ਇੰਟੈਲੀਜੈਂਸ-ਅੱਪਲੀਕੈਸ਼ਨ ਡਿਵਲਪਮੈਂਟ ਵਿੱਚ ਡਾਟਾ ਐਨੇਲਸਿਸ ਅਤੇ ਡਾਟਾ ਸਾਂਇੰਸ ਦੀ ਮਹੱਤਾ” ਤੇ ਸੈਮੀਨਾਰ ਦਾ ਕੀਤਾ ਆਯੋਜਨ

ਵਿਦਿਆਰਥੀ IT ਦੀਆਂ ਵੱਡੀਆਂ ਕੰਪਨੀਆਂ ਵਿੱਚ ਕਰ ਸਕਦੇ ਨੇ ਰੋਜ਼ਗਾਰ ਪ੍ਰਾਪਤ :- ਸਰਦਾਰ ਸੁਖਵਿੰਦਰ ਸਿੰਘ

ਦ ਪੰਜਾਬ ਰਿਪੋਰਟ ਜਲੰਧਰ :- ਲਾਲੀ ਇੰਫੋਸਿਸ ਆਈ.ਟੀ. ਅਤੇ ਮੈਨੇਜਮੈਂਟ ਵਿੱਦਿਅਕ ਖੇਤਰ ਵਿਚ 1997 ਤੋਂ ਆਪਣੀਆਂ ਸੇਵਾਵਾਂ ਦੇ ਰਿਹਾ ਹੈ। ਇਹ ਸੰਸਥਾ ਕੰਪਿਊਟਰ ਪ੍ਰੋਗਰਾਮਿੰਗ, ਹਾਰਡਵੇਅਰ, ਨੈੱਟਵਰਕਿੰਗ, ਸਟੱਡੀ ਅਬਰੋਡ ਅਤੇ ਯੂ.ਜੀ.ਸੀ. ਮਾਨਿਅਤਾ ਪ੍ਰਾਪਤ ਡਿਗਰੀ ਅਤੇ ਡਿਪਲੋਮਾ ਨਾਲ ਸੰਬੰਧਿਤ ਅਧਾਰਿਆਂ ਨੂੰ ਚਲਾ ਰਹੀ ਹੈ। ਇਹ ਸੰਸਥਾ “ਆਈਟੀ ਅਤੇ ਮੈਨਜਮੈਂਟ” ਖੇਤਰ ਵਿਚ ਭਾਰਤ ਚੋਂ ਦੋ ਵਾਰ ਅਵਲ ਆ ਚੁਕੀ ਹੈ।

ਆਪਣੀ 25ਵੀਂ ਵਰੇਗੰਢ ਮਨਾਉਂਦੇ ਹੋਏ ਸੰਸਥਾ ਨੇ ਇੱਕ ਮੁਹਿੰਮ ਤਕਨੀਕੀ ਸਿੱਖਿਆ ਜਾਗਰੂਕਤਾ ਕੈਂਪੇਨ (Technical Education Awareness Campaign) ਦੀ ਸ਼ੁਰੂਆਤ ਕੀਤੀ ਹੈ। ਇਸੇ ਕੜੀ ਨੂੰ ਜੋੜਦੇ ਹੋਏ ਅੱਜ ਸੰਸਥਾ ਦੇ ਤਕਨੀਕੀ ਮਾਹਿਰ ਸ਼੍ਰੀ ਮਨੋਜ ਕੁਮਾਰ ਨੇ “ਟ੍ਰਿਨਿਟੀ ਕਾਲਜ ਜਲੰਧਰ ” ਵਿਖੇ “ਆਰਟੀਫੀਸ਼ੀਅਲ-ਇੰਟੈਲੀਜੈਂਸ-ਅੱਪਲੀਕੈਸ਼ਨ ਡਿਵਲਪਮੈਂਟ ਵਿਚ ਡਾਟਾ ਐਨੇਲਸਿਸ ਅਤੇ ਡਾਟਾ ਸਾਂਇੰਸ ਦੀ ਮਹੱਤਾ” ਤੇ ਸੈਮੀਨਾਰ ਦਿਤਾ। ਜਿਸ ਵਿਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇੱਸ ਸੈਮੀਨਾਰ ਰਾਹੀਂ ਵਿਦਿਆਰਥੀਆਂ ਨੂੰ ਇਹ ਦੱਸਿਆ ਗਿਆ ਕੇ ਕਿਵੈਂ ਆਰਟੀਫੀਸ਼ੀਅਲ-ਇੰਟੈਲੀਜੈਂਸ ਅੱਪਲੀਕੈਸ਼ਨ ਡਿਵਲਪਮੈਂਟ ਵਿਚ ਮਸ਼ੀਨ ਲਰਨਿੰਗ ਅਤੇ ਆਰਟੀਫੀਸ਼ੀਅਲ-ਇੰਟੈਲੀਜੈਂਸ ਮਾਡਲਾਂ ਦੀ ਸਾਰੀ ਪ੍ਰਕਿਆਂ ਨੂੰ ਡੇਟਾ ਤੋਂ ਸਿੱਖਣ ਅਤੇ ਵਿਕਸਿਤ ਕਰਨ ਦੀ ਜਰੂਰਤ ਹੁੰਦੀ ਹੈ। ਡੇਟਾ ਐਨੇਲਸਿਸ ਅਤੇ ਡੇਟਾ ਸਾਇੰਸ ਆਰਟੀਫੀਸ਼ੀਅਲ-ਇੰਟੈਲੀਜੈਂਸ ਮਾਡਲਾਂ ਨੂੰ ਸੂਝਬ ਦੇਣ ਅਤੇ ਉਨਾਂ ਦੀ ਤਾਕਤ ਵਧਾਉਣ ਵਿੱਚ ਮਦਦ ਕਰਦੇ ਹਨ।

ਲਾਲੀ ਇੰਫੋਸਿਸ ਦੇ ਐਮ.ਡੀ. ਸਰਦਾਰ ਸੁਖਵਿੰਦਰ ਸਿੰਘ ਲਾਲੀ ਨੇ ਦੱਸਿਆ ਕਿ ਇਹੋ ਜਿਹੇ ਉਪਰਾਲਿਆਂ ਨਾਲ ਵਿਦਿਆਰਥੀਆਂ ਦੇ “ਆਰਟੀਫੀਸ਼ੀਅਲ-ਇੰਟੈਲੀਜੈਂਸ ਅੱਪਲੀਕੈਸ਼ਨ ਡਿਵਲਪਮੈਂਟ” ਰੁਜ਼ਾਨ ਵਿੱਚ ਵਾਧਾ ਹੋਏਗਾ। ਸਰਦਾਰ ਸੁਖਵਿੰਦਰ ਸਿੰਘ ਲਾਲੀ ਅਨੁਸਾਰ ਸੰਸਥਾ ਦਾ ਇਕੋ ਹੀ ਟੀਚਾ ਹੈ ਕਿ ਵਿਦਿਆਰਥੀਆਂ ਦੇ “ਨਵੀਨਤਮ ਤਕਨੀਕੀ ਗਿਆਨ” ਵਿਚ ਵਾਧਾ ਹੋਵੇ ਜਿਸ ਨਾਲ ਵਿਦਿਆਰਥੀ ਆਈ.ਟੀ ਦੀਆਂ ਵੱਡੀਆਂ ਕੰਪਨੀਆਂ ਵਿੱਚ ਰੁਜਗਾਰ ਪ੍ਰਾਪਤ ਕਰ ਸਕਣ। ਇਸ ਸੈਮੀਨਾਰ ਨੂੰ ਸਫ਼ਲ ਬਣਾਉਣ ਵਿਚ ” ਟ੍ਰਿਨਿਟੀ ਕਾਲਜ ਜਲੰਧਰ ” ਸੰਸਥਾ ਦੇ ਡਾਇਰੈਕਟਰ ਰੇਵਰਨ ਫਾਦਰ ਪੀਟਰ ਕਵੁਮਪੁਰਾਮ, ਅਸਸਿਸਟੈਂਟ-ਡਾਇਰੈਕਟਰ ਰੇਵਰਨ ਫਾਦਰ ਐਂਥੋਨੀ ਜੋਸੇਫ, ਪ੍ਰਿੰਸੀਪਲ ਡਾਕਟਰ ਅਜੈ ਪਰਾਸ਼ਰ, ਹੈਡ ਡਿਪਾਰਟਮੈਂਟ ਕੰਪਿਊਟਰ ਸਾਈਂਸ – ਅਸਸਿਸਟੈਂਟ ਪ੍ਰੋਫੈਸਰ ਰਾਜਿੰਦਰ ਕੌਰ , ਅਸਸਿਸਟੈਂਟ ਪ੍ਰੋਫੈਸਰ ਅਕਾਸ਼ਦੀਪ ਕੌਰ ਦਾ ਪੂਰਾ ਸਹਿਯੋਗ ਰਿਹਾ।

Leave a Reply

Your email address will not be published. Required fields are marked *