October 17, 2024

ਦ ਪੰਜਾਬ ਰਿਪੋਰਟ ਜਲੰਧਰ :- ਦੁਆਬਾ ਖੇਤਰ ਦੇ ਉੱਤਰੀ ਜਲੰਧਰ ਦਾ ਸਦੀਆਂ ਤੋਂ ਮਨਾਇਆ ਜਾਣ ਵਾਲਾ 2 ਰੌਜ਼ਾ ਅਭੁੱਲ ਯਾਦਾ ਨਾਲ ਸੰਪੰਨ ਹੋ ਗਿਆ। ਦਰਬਾਰ ਮਹਿੰਗਾ ਸ਼ਾਹ ਪੰਜ ਪੀਰ ਫੋਕਲ ਪੁਆਇੰਟ ਜਲੰਧਰ ਦੇ 2 ਦਿਨਾਂ ਮੇਲੇ ਦੇ ਪਹਿਲੇ ਦਿਨ ਸਵੇਰੇ ਚਾਦਰਾਂ ਚੜਾਉਣ ਦੀ ਰਸਮ ਉਪਰੰਤ ਸ਼ਾਮ ਨੂੰ ਚਿਰਾਗ ਰੋਸ਼ਨ ਕੀਤੇ ਗਏ।

ਬਾਬਾ ਚੰਨੀ ਬੋਹੜ ਸ਼ਾਹ ਕਰਤਾਰ ਪੁਰ ਵਲੋਂ ਅਧਿਆਤਮਕ ਪੱਖ ਅਤੇ ਦਰਬਾਰ ਦੇ ਇਤਿਹਾਸ ਵਾਰੇ ਚਾਨਣਾ ਪਾਇਆ।

ਸ਼ਾਮ ਤੋਂ ਦੇਰ ਰਾਤ ਤੱਕ ਗੁਰੂ ਪੀਰਾਂ ਦੀ ਸੂਫ਼ੀਆਨਾ ਮਹਿਫ਼ਲ ਹੋਈ।ਮੇਲੇ ਦੇ ਦੂਜੇ ਦਿਨ ਨਿਸ਼ਾਨ ਸਾਹਿਬ ਅਮਰੀਕ ਬਾਬਾ ਰੇਰੂ ਜੀ ਦੀ ਹਾਜ਼ਰੀ ਵਿੱਚ ਚੜਾਏ ਗਏ। ਦੋਵੇ ਦਿਨ ਅਤੁੱਟ ਲੰਗਰ ਵਰਤਾਇਆ ਗਿਆ।

ਇਲਾਕੇ ਦੇ ਉੱਘੇ ਸਮਾਜ ਸੇਵਕ ਅਤੇ ਨੇਤਾਵਾਂ ਹਰਪ੍ਰੀਤ ਵਾਲੀਆ ਅਤੇ ਦਿਨੇਸ਼ ਹੀਰ ਵਲੋਂ ਦਰਬਾਰ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ।ਲੋੜਵੰਦਾਂ ਨੂੰ ਸਹਿਯੋਗ ਦੇਣ ਦਾ ਵਾਅਦਾ ਕੀਤਾ।ਮੇਲੇ ਵਿੱਚ ਬਜ਼ੁਰਗ ਲਾਲਾ ਗੁਲਜ਼ਾਰੀ ਮਾਹੀ ,ਰਾਮ ਪ੍ਰਕਾਸ਼ ਮਾਹੀ ,ਸਰਪੰਚ ਸੱਤਪਾਲ ਦੋਨੋ ਦਿਨ ਮੁੱਖ ਰਸਮਾਂ ਵਿੱਚ ਹਿੱਸਾ ਲਿਆ।

ਆਲੇ ਦੁਆਲੇ ਇਲਾਕਿਆਂ ਰੰਧਾਵਾ ਮਸੰਦਾਂ, ਰੇਰੂ,ਸਲੇਮ ਪੁਰ,ਇੰਡਸਟ੍ਰੀਅਲ ਖੇਤਰਾਂ ਆਦਿ ਵਲੋਂ ਮੇਲੇ ਦੀ ਰੌਣਕ ਵਧਾਈ।

ਪ੍ਰਬੰਧਕ ਕਮੇਟੀ ਮੈਂਬਰਾਂ ਅਜੀਤ ਸਿੰਘ, ਰਾਕੇਸ਼ ਕੁਮਾਰ, ਸੰਤੋਸ਼ ਸਾਹੂ,ਸੋਨੂੰ ਵਰਮਾ,ਲਵਜੀਤ,ਸਸ਼ੀ ਗੁੱਝਾ ਪੀਰ ਅਮਨ ਭੀਮ ਰਾਮ ਨਗਰ ,ਰਾਧਾ,ਮੰਜੂ ,ਰੇਸ਼ਮ ਅਤੇ ਗੁਰਮੀਤ ਕੌਰ ਬਾਖੂਬੀ ਡਿਊਟੀ ਨਿਭਾਈ।

ਇੰਜ ਬਲਵਿੰਦਰ ਬੰਗੜ ਜੀ ਵਲੋ ਸਫ਼ਲਤਾ ਪੂਰਵਕ ਸਟੇਜ ਸੰਚਾਲਨ ਕੀਤਾ।

ਸ਼੍ਰੀ ਮਤੀ ਮੀਨਾ ਮਾਹੀ ਅਤੇ ਗੱਦੀਨਸ਼ੀਨ ਸੋਮਨਾਥ ਮਾਹੀ ਵਲੋਂ ਆਈਆਂ ਸੰਗਤਾਂ ਧੰਨਵਾਦ ਕੀਤਾ ਅਤੇ ਉਨ੍ਹਾਂ ਨੇ ਗੁਰੂਆਂ ਪੀਰਾਂ ਦੁਆਰਾ ਦਰਸਾਏ ਮਾਰਗ ਉਪਰ ਚੱਲ ਕੇ ਜੀਵਨ ਜਿਊਣ ਦਾ ਸੰਦੇਸ਼ ਦਿੱਤਾ।

Leave a Reply

Your email address will not be published. Required fields are marked *