ਦ ਪੰਜਾਬ ਰਿਪੋਰਟ ਜਲੰਧਰ :- ਅੱਜ ਤੋਂ 35 ਸਾਲ ਪਹਿਲਾਂ ਕਿਸਾਨਾਂ ਦੀ ਵਾਹੀਯੋਗ ਜਮੀਨ ਸਸਤੇ ਭਾਅ ‘ਤੇ ਐਕਵਾਇਰ ਕਰਕੇ ਇੰਡਸਟ੍ਰੀਅਲ ਫੋਕਲ ਪੁਆਇੰਟ(ਐਕਸਟੈਂਸ਼ਨ) ਜਲੰਧਰ ਵਿਕਸਤ ਕੀਤਾ ਗਿਆ ਸੀ।ਵਾਜਬ ਕੀਮਤ ਵਸੂਲਣ ਲਈ ਕਚਹਿਰੀਆਂ ‘ਚ ਧੱਕੇ ਖਾਣ ਮਗਰੋਂ ਲੈਂਡ ਇਨਹਾਂਸਮੈਂਟ ਦੇ ਆਰਡਰ ਹੋਏ ਸਨ ਜਿਸਦੀ ਅਦਾਇdਗੀ ਕਿਸਾਨਾਂ ਨੂੰ ਨਹੀਂ ਕੀਤੀ ਗਈ। ਜੈ ਕਿਸਾਨ ਦਾ ਨਾਅਰਾ ਦੇਣ ਵਾਲੀ ਸਰਕਾਰ ਨੇ ਕਿਸਾਨ ਸੰਘਰਸ਼ ਦੇ ਰਾਹ ‘ਤੇ ਚੱਲਣ ਲਈ ਮਜਬੂਰ ਕਰ ਦਿੱਤੇ।ਫੋਕਲ ਪੁਆਇੰਟ ਜਲੰਧਰ ਵਿੱਚ ਕਾਰਖਾਨੇ ਲਗਾ ਕੇ ਚਾਰੇ ਪਾਸੇ ਹਵਾ,ਆਵਾਜ਼ ਅਤੇ ਪਾਣੀ ਪ੍ਰਦੂਸ਼ਿਤ ਕਰ ਦਿੱਤਾ ਖਾਸਕਰ ਉਹਨਾਂ ਪਿੰਡਾਂ ਨੂੰ ਜਿਨਾਂ ਦੀ ਜ਼ਮੀਨ ਵਿੱਚ ਫੋਕਲ ਪੁਆਇੰਟ (ਐਕਸਟੈਂਸ਼ਨ )ਜਲੰਧਰ ਬਣਿਆ। ਪਿੰਡ ਗੁਦਾਈ ਪੁਰ ਵਿੱਚ ਕੈਂਸਰ ਨਾਲ ਮਰਨ ਵਾਲਿਆਂ ਦੀ ਗਿਣਤੀ 23 ਹੈ।
ਪ੍ਰਦੂਸ਼ਣ ਨੂੰ ਰੋਕਣ ਲਈ ਗ੍ਰੀਨ ਬੈਲਟ ਪਲਾਟ ਮੇਨਟੇਨ ਨਹੀਂ ਕੀਤੇ ਅਤੇ ਵਾਤਾਵਰਣ ਸੰਭਾਲ ਸੰਸਥਾ ਵਲੋਂ ਮੇਨਟੇਨ ਕੀਤਾ ਗ੍ਰੀਨ ਬੈਲਟ ਪਲਾਟ ਭ੍ਰਿਸ਼ਟ ਅਧਿਕਾਰੀਆਂ ਵਲੋਂ ਗੈਰ ਕਾਨੂੰਨੀ ਢੰਗ ਨਾਲ ਕੈਂਸਲ ਕਰਕੇ ਕਾਰਖ਼ਾਨੇ ਲਗਾਉਣ ਲਈ ਅਲਾਟ ਕਰ ਦਿੱਤਾ। ਜਾਣਕਾਰੀ ਦਿੰਦਿਆਂ ਭਗਤ ਸੋਮਨਾਥ ਮਾਹੀ ਨੇ ਕਿਹਾ ਕਿ ਕਿਸਾਨੀ ਹੱਕਾਂ ਲਈ ਮੀਟਿੰਗ ਡੀ ਸੀ, ਡਿਵੀਜ਼ਨਲ ਕਮਿਸ਼ਨਰ ਅਤੇ ਮੁੱਖ ਮੰਤਰੀ ਪੰਜਾਬ ਨਾਲ ਕੀਤੀ ਜਾਵੇਗੀ ਜਿਸ ਵਿੱਚ ਮੁੱਖ ਮੁੱਦਾ ਲੈਂਡ ਇਨਹਾਂਸਮੈਂਟ, ਗ੍ਰੀਨ ਬੈਲਟ ਪਲਾਟਾਂ ਦੀ ਸਾਂਭ-ਸੰਭਾਲ ਅਤੇ ਕਾਰਖਾਨਿਆਂ ਵਲੋਂ ਕੀਤੇ ਜਾ ਰਹੇ ਪ੍ਰਦੂਸ਼ਿਤ ਵਾਤਾਵਰਣ ਨੂੰ ਸੰਭਾਲਣ ਵਾਰੇ ਹੋਵੇਗਾ।