(ਦ ਪੰਜਾਬ ਰਿਪੋਰਟ :- ਸੁਨੀਤਾ) :- ਪੰਜਾਬ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਦੀ ਹੋਈ ਨਮੋਸ਼ੀਜਨਕ ਹਾਰ ਨੇ ਸਮੁੱਚੇ ਪੰਜਾਬੀਆਂ ਤੇ ਖ਼ਾਸ ਤੌਰ ਤੇ ਸਿੱਖ ਹਲਕਿਆਂ ਵਿੱਚ ਕਈ ਸਵਾਲ ਖਡ਼੍ਹੇ ਕਰ ਦਿੱਤੇ ਹਨ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ 100 ਸਾਲਾਂ ਦੌਰਾਨ ਬੜਾ ਮਾਣ ਮੱਤਾ ਇਤਿਹਾਸ ਰਿਹਾ ਹੈ,ਅਤੇ ਇਸ ਨੇ ਸਿੱਖ ਕੌਮ ਨੂੰ ਬਹੁਤ ਮਹਾਨ ਆਗੂ ਦਿੱਤੇ ਹਨ ਜਿਨ੍ਹਾਂ ਦਾ ਇਕੋ ਇਕ ਮੰਤਵ ਹੁੰਦਾ ਸੀ ” ਪੰਥ ਜੀਵੇ ਮੈਂ ਉੱਜੜਾ ਮਨ ਚਾਉ ਘਨੇਰਾ ” ਹਰ ਅਕਾਲੀ ਦੀ ਸੋਚ ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਹੁੰਦੀ ਸੀ।
ਪਰ ਜਦੋਂ ਤੋਂ ਅਕਾਲੀ ਦਲ ਨੇ ਸਿੱਖੀ ਸਿਧਾਂਤਾਂ ਸਿੱਖੀ ਦੀਆਂ ਮਹਾਨ ਪ੍ਰੰਪਰਾਵਾਂ ਨੂੰ ਛੱਡ ਦਿੱਤਾ ਸਿੱਖ ਮੁੱਦਿਆਂ ਨੂੰ ਪਿੱਠ ਦਿਖਾਉਣੀ ਸ਼ੁਰੂ ਕਰ ਦਿੱਤੀ, ਉਦੋਂ ਤੋਂ ਅਕਾਲੀ ਦਲ ਇਸ ਹਾਲਾਤ ਵਿਚ ਪਹੁੰਚ ਗਿਆ ਹੈ। ਸਿੱਖ ਤਾਲਮੇਲ ਕਮੇਟੀ ਦੇ ਆਗੂ ਤੇਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੂ ਗੁੁਰਵਿੰਦਰ ਸਿੰਘ ਸਿੱਧੂ ਹਰਵਿੰਦਰ ਸਿੰਘ ਚਿਟਕਾਰਾ ਅਤੇ ਵਿੱਕੀ ਸਿੰਘ ਖ਼ਾਲਸਾ ਨੇ ਇਕ ਸਾਂਝੇ ਬਿਆਨ ਰਾਹੀਂ ਕਿਹਾ ਹੈ। ਕਿ ਅਕਾਲੀ ਦਲ ਦੀ ਹਾਰ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜੋ ਬਿਆਨ ਦਿੱਤਾ ਹੈ ਉਹ ਬਹੁੁਤ ਹੀ ਨਿਰਾਸ਼ਾ ਜਨਕ ਹੈ।
ਉਕਤ ਆਗੂਆਂ ਨੇ ਕਿਹਾ ਵਿਧਾਨ ਸਭਾ ਦੀ ਹਾਰ ਤੇ ਤਾਂ ਤੁਸੀਂ ਚਿੰਤਾ ਦਿਖਾਈ ਹੈ ਜੇ ਇੰਨੀ ਚਿੰਤਾ ਸਿੱਖ ਮਸਲਿਆਂ ਪ੍ਰਤੀ ਜਤਾਈ ਹੁੰਦੀ ਤਾਂ ਗੱਲ ਬਣਦੀ ਸੀ,ਜਥੇਦਾਰ ਜੀ ਤੁਸੀਂ ਕਦੀ ਵੀ ਅਕਾਲੀ ਦਲ ਨੂੰ ਸਿੱਖੀ ਮੁੱਦਿਆਂ ਲਈ ਸਟੈਂਡ ਲੈਣ ਲਈ ਕਿਹਾ ਹੈ ??? ਤੇ ਅਕਾਲੀ ਦਲ ਸਿੱਖੀ ਸਿਧਾਂਤਾਂ ਤੋਂ ਦੂਰ ਹੋ ਗਏ ਅਤੇ ਸਿੱਖ ਕੌਮ ਵੀ ਅਕਾਲੀ ਦਲ ਤੋਂ ਦੂਰ ਹੋ ਗਈ। ਅੱਜ ਵੀ ਸਮਾਂ ਹੈ ਅਕਾਲੀ ਦਲ ਸਿੱਖੀ ਸਿਧਾਂਤਾਂ ਲਈ ਸਿੱਖੀ ਮਰਿਆਦਾ ਲਈ ਸਿੱਖੀ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਤਾਂ ਸਿੱਖ ਵੀ ਅਕਾਲੀ ਦਲ ਨਾਲ ਜੁੁੜਨ ਲਈ ਸੋਚ ਸਕਦੇ ਹਨ।
ਇਸ ਮੋਕੇ ਤੇ ਹਰਪ੍ਰੀਤ ਸਿੰਘ ਸੋਨੂੰ, ਗੁਰਜੀਤ ਸਿੰਘ ਸਤਨਾਮੀਆ, ਹਰਪਾਲ ਸਿੰਘ ਪਾਲੀ ਚੱਢਾ, ਲਖਬੀਰ ਸਿੰਘ ਲਕੀ ਗੁੁੁਰਦੀਪ ਸਿੰਘ ਲੱਕੀ ਮਨਮਿੰਦਰ ਸਿੰਘ ਭਾਟੀਆ, ਗੁਰਵਿੰਦਰ ਸਿੰਘ ਨਾਗੀ, ਹਰਪ੍ਰੀਤ ਸਿੰਘ ਰੋਬਿਨ, ਅਮਨਦੀਪ ਸਿੰਘ ਬੱਗਾ ਪ੍ਰਬਜੋਤ ਸਿੰਘ ਖਾਲਸਾ ਜਤਿੰਦਰ ਸਿੰਘ ਕੋਹਲੀ,ਹਰਜੀਤ ਸਿੰਘ ਬਾਬਾ, ਸਰਬਜੀਤ ਸਿੰਘ ਕਾਲੜਾ ਮਨਜੀਤ ਸਿੰਘ ਵਿੱਕੀ ਕੁਲਦੀਪ ਸਿੰਘ ਵਿਰਦੀ ਪਲਵਿੰਦਰ ਸਿੰਘ ਬਾਬਾ ਅਭਿਸ਼ੇਕ ਸਿੰਘ ਨਵਜੋਤ ਸਿੰਘ ਮਿੱਕੀ,ਅਰਵਿੰਦਰ ਸਿੰਘ ਬਬਲੂ, ਸੰਨੀ ਓਬਰਾਏ, ਤਜਿੰਦਰ ਸਿੰਘ ਸੰਤ ਨਗਰ,ਕਮਲਜੀਤ ਸਿੰਘ ਜੋਨੀ ਅਵਤਾਰ ਸਿੰਘ ਮੀਤ ਆਦਿ ਹਾਜਰ ਸਨ।