28 ਮਈ ਜਲੰਧਰ(ਦ ਪੰਜਾਬ ਰਿਪੋਰਟ) :- ਮੀਨਾ ਮਾਹੀ ਨੂੰ ਪਦ ਉਨੱਤੀ ਉਪਰੰਤ ਬਤੌਰ ਅੰਡਰ ਸੈਕਟਰੀ ਨੌਰਥ ਜ਼ੋਨ ਜਲੰਧਰ ਦੀ ਕਮਾਂਡ ਸੌਂਪ ਦਿੱਤੀ ਗਈ ਹੈ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਮਾਣਯੋਗ ਇੰਜ ਬਲਦੇਵ ਸਿੰਘ ਸਰਾਂ ਸੀ ਐਮ ਡੀ ਸਾਹਿਬ ਨੇ ਨੇ ਬਹੁਤ ਹੀ ਮਿਹਨਤੀ, ਈਮਾਨਦਾਰ ਤੇ ਲਗਨ ਨਾਲ ਸੌਂਪੇ ਕੰਮਾਂ ਨੂੰ ਨਿਪਟਾਉਣ ਵਾਲੇ ਯੋਗ ਅਫ਼ਸਰ ਮੀਨਾ ਮਾਹੀ ਦੀ ਤਾਇਨਾਤੀ ਪੰਜਾਬ ਦੇ ਵੰਡ ਜ਼ੋਨ ਜਲੰਧਰ ਵਿਖੇ ਕੀਤੀ ਹੈ।
ਮੀਨਾ ਮਾਹੀ ਦੀ ਪ੍ਰਭਾਵਸ਼ਾਲੀ ਕਾਰਗੁਜ਼ਾਰੀ ਤੋਂ ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਕਪੂਰਥਲਾ ਦੇ ਖਪਤਕਾਰਾਂ ਵਲੋਂ ਉਨ੍ਹਾ ਦੀ ਤਾਇਨਾਤੀ ਦਾ ਬਹੁਤ ਭਰਵਾਂ ਸਵਾਗਤ ਕੀਤਾ। ਮੀਨਾ ਮਾਹੀ ਅਧੀਨ ਸਕੱਤਰ ਪਾਵਰਕੋਮ ਵਲੋਂ ਸਮੂਹ ਅਧਿਕਾਰੀਆਂ ਅਤੇ ਮੁਲਾਜ਼ਮ ਜੱਥੇਬੰਦੀਆਂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਯਾਦ ਰਹੇ ਕਿ ਉਹਨਾਂ ਵਲੋਂ ਬਿਜਲੀ ਚੋਰੀ ਰੋਕਣ ਅਤੇ ਬਕਾਇਆ ਬਿਜਲੀ ਬਿੱਲ ਜਮਾਂ ਕਰਾਉਣ ਵਿੱਚ ਖਾਸ ਯੋਗਦਾਨ ਪਾਇਆ ਹੈ।