October 19, 2024

2 ਜੂਨ ਜਲੰਧਰ(ਦ ਪੰਜਾਬ ਰਿਪੋਰਟ) :- ਸ੍ਰੀ ਗੁਰੂ ਅਰਜੁਨ ਦੇਵ ਜੀ ਸੂਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ 22 ਵਾਂ ਸ਼ਹੀਦੀ ਸਮਾਗਮ ਜੇ ਪੀ ਨਗਰ ਵਿਖੇ ਮਨਾਇਆ ਗਿਆ, ਜਿਸ ਵਿੱਚ ਸੁਖਮਨੀ ਸਾਹਿਬ ਦੀ ਲੜੀ ਦੀ ਸੰਪੂਰਨਤਾ ਤੇ ਮੁੱਖ ਸਮਾਗਮ ਕਰਵਾਇਆ ਗਿਆ।ਸਮਾਗਮ ਵਿੱਚ ਸੁਖਮਨੀ ਸਾਹਿਬ ਦੇ ਪਾਠ ਬਾਅਦ ਸੁਸਾਇਟੀ ਦੀਆਂ ਬੀਬੀਆਂ ਰੁਪਿੰਦਰ ਕੌਰ ਵਰਿੰਦਰਜੀਤ ਕੌਰ ਸੁਰਿੰਦਰ ਕੌਰ ਵਰਿੰਦਰ ਕੌਰ ਜਸਲੀਨ ਕੌਰ ਇੰਦਰਜੀਤ ਕੌਰ ਹਰਵਿੰਦਰ ਕੌਰ ਵਰਿੰਦਰ ਕੌਰ ਖ਼ਾਲਸਾ ਕਮਲਜੀਤ ਕੌਰ ਮਨਜੀਤ ਕੌਰ ਕੁਲਵੰਤ ਕੌਰ ਵੱਲੋਂ ਸ਼ਬਦ ਕੀਰਤਨ ਦਾ ਗਾਇਨ ਕੀਤਾ ਗਿਆ। ਜਿਨ੍ਹਾਂ ਪਰਿਵਾਰਾਂ ਨੇ ਸੁੁਖਮਨੀ ਸਾਹਿਬ ਦੇ ਪਾਠ ਆਪਣੇ ਗ੍ਰਹਿ ਵਿਖੇ ਕਰਵਾਏ ਸੀ ਉਨ੍ਹਾਂ ਨੂੰ ਸਿਰਪਾਓ ਦੇ ਕੇ ਸਨਮਾਨਤ ਕੀਤਾ ਗਿਆ। ਉਪਰੰਤ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ।

 

Leave a Reply

Your email address will not be published. Required fields are marked *