November 21, 2024

ਕਿਰਨ ਬੇਦੀ 12 ਵਜੇ ਦੇ ਪੂਰੇ ਇਤਿਹਾਸ ਦੀ ਜਾਣਕਾਰੀ ਲਵੇ:-ਸਿੱਖ ਤਾਲਮੇਲ ਕਮੇਟੀ

14 ਜੂਨ ਜਲੰਧਰ(ਦ ਪੰਜਾਬ ਰਿਪੋਰਟ) :- ਦਿੱਲੀ ਵਿੱਚ ਇੱਕ ਕਿਤਾਬ ਨੂੰ ਜਾਰੀ ਕਰਨ ਸਮੇਂ ਕਿਰਨ ਬੇਦੀ ਨੇ ਸਿੱਖ ਕੌਮ ਬਾਰੇ ਅਪਮਾਨਜਨਕ ਟਿੱਪਣੀ ਕੀਤੀ ਹੈ। ਜਿਸ ਨੂੰ ਸਿੱਖ ਕਿਸੇ ਤਰ੍ਹਾਂ ਵੀ ਬਰਦਾਸ਼ਤ ਨਹੀਂ ਕਰਨਗੇ। ਜਦੋਂ ਦੀ ਕੇਂਦਰ ਵਿੱਚ ਭਾਜਪਾ ਦੀ ਮੋਦੀ ਸਰਕਾਰ ਆਈ ਹੈ,ਆਏ ਦਿਨ ਘੱਟ ਗਿਣਤੀਆਂ ਅਤੇ ਦਲਿਤ ਭਾਈਚਾਰੇ ਖਿਲਾਫ਼ ਇਹੋ ਜਿਹੀਆਂ ਬੇਤੁਕਾ ਟਿੱਪਣੀਆਂ ਆਮ ਹੋ ਗਈਆਂ ਹਨ। ਜਿਸ ਨਾਲ ਅਖੰਡ ਭਾਰਤ ਖੰਡ-ਖੰਡ ਹੋਣ ਦਾ ਖਰਤਾ ਪੈਦਾ ਹੋ ਰਿਹਾ ਹੈ।

ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ,ਹਰਪਾਲ ਸਿੰਘ ਚੱਢਾ,ਹਰਪ੍ਰੀਤ ਸਿੰਘ ਨੀਟੂ,ਗੁਰਵਿੰਦਰ ਸਿੰਘ ਸਿੱਧੂ,ਪ੍ਰਭਜੋਤ ਸਿੰਘ ਖਾਲਸਾ ਅਤੇ ਵਿੱਕੀ ਸਿੰਘ ਖਾਲਸਾ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਹੈ।ਕਿ ਬੀਬੀ ਕਿਰਨ 12 ਵਜੇ ਬਾਰੇ ਸਿੱਖਾ ਨਾਲ ਜੋੜ ਕੇ ਟਿੱਪਣੀ ਤਾਂ ਕਰ ਰਹੀ ਹੈ। ਪਰ 12 ਵਜੇ ਸਿੱਖ ਮੁਗਲਾਂ ਕੋਲੋ ਹਿੰਦੂ ਬਹੁ-ਬੇਟੀਆਂ ਬੱਚਾਕੇ ਉਹਨਾਂ ਦੇ ਘਰ ਭੇਜਦੇ ਸਨ। ਇਸ ਬਾਰੇ ਕੁੱਝ ਨਹੀ ਬੋਲੀ। ਉਕਤ ਆਗੂਆਂ ਨੇ ਦਿਲੀ ਗੁਰਦੁਆਰਾ ਕਮੇਟੀ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਤੱਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ, ਕਿ ਬੀਬੀ ਖਿਲਾਫ ਕਾਨੂੰਨੀ ਕਾਰਵਾਈ ਕਰਵਾ ਕੇ ਤੁੁਰੰਤ ਜੇਲ੍ਹ ਅੰਦਰ ਸੁੱਟਣ ਦਾ ਪ੍ਰਬੰਧ ਕੀਤਾ ਜਾਵੇ। ਆਗੂਆਂ ਨੇ ਕਿਹਾ ਅਗਰ ਜਥੇਬੰਦੀਆਂ ਵਲੋਂ ਕੋਈ ਕਾਰਵਾਈ ਨਾ ਕੀਤੀ ਤਾਂ ਸਿੱਖ ਤਾਲਮੇਲ ਕਮੇਟੀ ਸਹਿਰ ਦੀਆਂ ਬਾਕੀ ਜਥੇਬੰਦੀਆਂ ਨੂੰ ਨਾਲ ਲੈਕੇ ਅਗਲਾ ਪ੍ਰੋਗਰਾਮ ਉਲੀਕੇਗੀ।

ਇਸ ਮੋਕੇ ਤੇ ਹਰਵਿੰਦਰ ਸਿੰਘ ਚਿਟਕਾਰਾ ਹਰਪ੍ਰੀਤ ਸਿੰਘ ਸੋਨੂੰ, ਗੁਰਜੀਤ ਸਿੰਘ ਸਤਨਾਮੀਆ, ਹਰਪਾਲ ਸਿੰਘ ਪਾਲੀ ਚੱਢਾ, ਬਾਵਾ ਖਰਬੰਦਾ ਲਖਬੀਰ ਸਿੰਘ ਲਕੀ ਗੁੁਰਦੀਪ ਸਿੰਘ ਲੱਕੀ ਮਨਮਿੰਦਰ ਸਿੰਘ ਭਾਟੀਆ, ਗੁਰਵਿੰਦਰ ਸਿੰਘ ਨਾਗੀ, ਹਰਪ੍ਰੀਤ ਸਿੰਘ ਰੋਬਿਨ, ਅਮਨਦੀਪ ਸਿੰਘ ਬੱਗਾ,ਜਤਿੰਦਰ ਸਿੰਘ ਕੋਹਲੀ,ਹਰਜੀਤ ਸਿੰਘ ਬਾਬਾ,ਅਰਵਿੰਦਰ ਸਿੰਘ ਬਬਲੂ, ਸੰਨੀ ਓਬਰਾਏ, ਤਜਿੰਦਰ ਸਿੰਘ ਸੰਤ ਨਗਰ,ਅਵਤਾਰ ਸਿੰਘ ਮੀਤ ਆਦਿ ਹਾਜਰ ਸਨ।

 

Leave a Reply

Your email address will not be published. Required fields are marked *