October 19, 2024

10 ਜੁਲਾਈ(ਦ ਪੰਜਾਬ ਰਿਪੋਰਟ) :- 16 ਜੁਲਾਈ ਦਿਨ ਸ਼ਨੀਵਾਰ ਦੁਪਹਿਰ 3 ਵਜੇ ਮੀਰੀ ਪੀਰੀ ਸ਼ਸਤਰ ਧਾਰਨ ਦਿਵਸ ਨੂੰ ਸਮਰਪਿਤ ਖ਼ਾਲਸਾਈ ਸ਼ਸਤਰ ਮਾਰਚ ਗੁਰਦੁਆਰਾ ਗੁਰਦੇਵ ਨਗਰ ਨਵੀਂ ਦਾਣਾ ਮੰਡੀ ਤੋਂ ਨਿਕਲ ਰਿਹਾ ਹੈ। ਦੇ ਸਬੰਧ ਵਿੱਚ ਗੁਰੂ ਘਰਾਂ ਤੇ ਧਾਰਮਿਕ ਜਥੇਬੰਦੀਆਂ ਦੀ ਇਸ ਇਕੱਤਰਤਾ ਅੱਜ ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਨਗਰ ਵਿਖੇ ਹੋਈ ਜਿਸ ਵਿੱਚ ਕੰਵਲਜੀਤ ਸਿੰਘ ਟੋਨੀ ਤੇ ਮਨਜੀਤ ਸਿੰਘ ਠੁਕਰਾਲ ਨੇ ਦੱਸਿਆ ਗੁਰਦੁਆਰਾ ਨੌਵੀਂ ਪਾਤਸ਼ਾਹੀ ਵੱਲੋਂ ਸਾਊਂਡ ਦੀਆਂ ਗਡੀਆਂ ਇਸਤਰੀ ਸਤਿਸੰਗ ਸਭਾ ਸਬਦੀ ਜਥਾ ਤੇ ਖਾਲਸਾਈ ਸ਼ਸਤਰ ਮਾਰਚ ਚ ਸ਼ਾਮਿਲ ਸੰਗਤਾਂ ਲਈ ਗੁਰੂ ਘਰ ਤੋਂ ਲੰਗਰ ਬਣਾਕੇ ਭੇਜੇ ਜਾਣਗੇ। ਮੀਟਿੰਗ ਵਿਚ ਸ਼ਾਮਲ ਛੇਵੀਂ ਗੁਰਦੁਆਰਾ ਛੇਵੀਂ ਪਾਤਸ਼ਾਹੀ ਮੈਂਬਰ ਗੁਰਜੀਤ ਸਿੰਘ ਪੋਪਲੀ ਨੇ ਦੱਸਿਆ ਕਿ ਇੰਦਰਪਾਲ ਸਿੰਘ ਅਤੇ ਸਤਪਾਲ ਸਿੰਘ ਦੀ ਅਗਵਾਈ ਵਿੱਚ ਸ਼ਬਦੀ ਜਥਾ ਸ਼ਸਤਰ ਮਾਰਚ ਵਿਚ ਸ਼ਾਮਲ ਹੋਵੇਗਾ। ਇਸ ਮੌਕੇ ਤੇ ਵੱਖ-ਵੱਖ ਜਥੇਬੰਦੀਆਂ ਨੇ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਸੰਭਾਲੀਆਂ।

ਹਰਜਿੰਦਰ ਸਿੰਘ ਵਿੱਕੀ ਖਾਲਸਾ ਨੇ ਦੱਸਿਆ ਕਿ ਬਸਤੀ ਮਿੱਠੂ ਵਿੱਚੋਂ ਸਾਰੇ ਗੁਰੂਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਤੇ ਸ਼ਹੀਦ ਬਾਬਾ ਬਚਿੱਤਰ ਸਿੰਘ ਸੇਵਾ ਮਿਸ਼ਨ ਦਾ ਵੱਡਾ ਜਥਾ ਖ਼ਾਲਸਾਈ ਸ਼ਸਤਰ ਮਾਰਚ ਵਿੱਚ ਸ਼ਾਮਲ ਹੋਵੇਗਾ। ਮਿਟਿੰਗ ਵਿੱਚ ਕੰਵਲਜੀਤ ਸਿੰਘ ਟੋਨੀ,ਮਨਜੀਤ ਸਿੰਘ ਠੁਕਰਾਲ, ਹਰਜਿੰਦਰ ਸਿੰਘ ਲੈਂਡਲਾਰਡ, ਮਲਕੀਤ ਸਿੰਘ ਮੁਲਤਾਨੀ,ਭੁਪਿੰਦਰ ਸਿੰਘ ਭਿੰਦਾ,ਹਰਦੀਪ ਸਿੰਘ ਮੱਲੀ,ਸੁਰਜੀਤ ਸਿੰਘ ਖੁਰਾਨਾ, ਸੁਰਜੀਤ ਸਿੰਘ ਮੱਕੜ,ਗੁਰਜੀਤ ਸਿੰਘ ਪੋਪਲੀ,ਪਰਮਜੀਤ ਸਿੰਘ ਕਾਨਪੁਰੀ,ਪਰਮਜੀਤ ਸਿੰਘ ਪਹਿਲਵਾਨ, ਜੋਗਿੰਦਰ ਸਿੰਘ ਲਾਇਲਪੁਰੀ,ਕੁਲਵਿੰਦਰ ਸਿੰਘ ਚੀਮਾ ਸਾਮਿਲ ਸਨ।

ਮਿਟਿੰਗ ਵਿੱਚ ਹਰਪਾਲ ਸਿੰਘ ਚੱਢਾ ਤੇ ਹਰਪ੍ਰੀਤ ਸਿੰਘ ਨੀਟੂ ਨੇ ਸਾਰੇ ਪ੍ਰੋਗਰਾਮ ਦੀ ਰੂਪ ਰੇਖਾ ਦਸੀ ਅਤੇ ਵੱਖ ਵੱਖ ਸ਼ਹਿਰਾਂ ਤੋਂ ਆ ਰਹੀਆਂ ਜਥੇਬੰਦੀਆਂ ਬਾਰੇ ਜਾਣਕਾਰੀ ਦਿੱਤੀ ਇਸ ਮੋਕੇ ਤੇ ਤਜਿੰਦਰ ਸਿੰਘ ਪਰਦੇਸੀ,ਅਮਨਦੀਪ ਸਿੰਘ ਬੱਗਾ,ਹਰਪਾਲ ਸਿੰਘ ਪਾਲੀ ਚੱਢਾ, ਹਰਪ੍ਰੀਤ ਸਿੰਘ ਸੋਨੂੰ,ਲਖਵੀਰ ਸਿੰਘ ਲੱਕੀ, ਤਜਿੰਦਰ ਸਿੰਘ ਸੰਤਨਗਰ,ਪਰਜਿੰਦਰ ਸਿੰਘ, ਅਰਵਿੰਦਰ ਸਿੰਘ ਬਬਲੂ,ਗੁਰਜੀਤ ਸਿੰਘ ਸਤਨਾਮੀਆ,ਹਰਵਿੰਦਰ ਸਿੰਘ ਚਿਟਕਾਰਾ,ਲਖਵਿੰਦਰ ਸਿੰਘ ਲੱਖਾ ਹਾਜ਼ਰ ਸਨ।

Leave a Reply

Your email address will not be published. Required fields are marked *