19 ਜੁਲਾਈ ਜਲੰਧਰ(ਦ ਪੰਜਾਬ ਰਿਪੋਰਟ) :- ਅੱਜ ਅਖੌਤੀ ਸ਼ਿਵ ਸੈਨਾ ਵੱਲੋਂ ਸਿਮਰਨਜੀਤ ਸਿੰਘ ਮਾਨ ਦਾ ਪੁੁਤਲਾ ਫੂਕਿਆ ਜਾ ਰਿਹਾ ਸੀ ਤਾਂ ਇੱਕ ਗੁਰਸਿੱਖ ਨੌਜਵਾਨ ਕੰਵਲਜੀਤ ਸਿੰਘ ਨੇ ਇਸ ਦੇ ਵਿਰੋਧ ਵਿੱਚ ਮੌਕੇ ਤੇ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ ਅਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ ਦੇ ਨਾਹਰੇ ਲਗਾਉਣੇ ਸ਼ੁਰੂ ਕਰ ਦਿੱਤੇ। ਜਿਸ ਤੇ ਉੱਥੇ ਮੌਜੂਦ ਤਿੰਨ ਨੰਬਰ ਚੌਕੀ ਦੇ ਐਸਐਚਓ ਜਸਵਿੰਦਰ ਸਿੰਘ ਉਥੋ ਕੰਵਲਜੀਤ ਸਿੰਘ ਨੂੰ ਬਿਠਾ ਕੇ ਥਾਣੇ ਲੈ ਗਏ।
ਜਦੋਂ ਲੜਕੇ ਦੇ ਪਿਤਾ ਨੂੰ ਪਤਾ ਲੱਗਾ ਤਾਂ ਉੁਸ ਨੇ ਤੂਰੰਤ ਸਿੱਖ ਤਾਲਮੇਲ ਕਮੇਟੀ ਦੇ ਦਫ਼ਤਰ ਤਜਿੰਦਰ ਸਿੰਘ ਪਰਦੇਸੀ ਹਰਪ੍ਰੀਤ ਸਿੰਘ ਨੀਟੂ ਨੂੰ ਦੱਸਿਆ ਤਾਂ ਤੁੁਰੰਤ ਦੋਵੇਂ ਪੂਲਿਸ ਡਿਵੀਜ਼ਨ ਨੰਬਰ ਤਿੰਨ ਪਹੁੰਚੇ ਅਤੇ ਚੌਕੀ ਇੰਚਾਰਜ ਨਾਲ ਗੱਲ ਕਰਦਿਆਂ ਕਿਹਾ, ਸਾਨੂੰ ਦੱਸਿਆ ਜਾਵੇ ਕਿਸ ਕਸੂਰ ਵਿਚ ਇਸ ਨੌਜਵਾਨ ਨੂੰ ਲਿਆਂਦਾ ਗਿਆ, ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਜਾਂ ਸਿਮਰਨਜੀਤ ਸਿੰਘ ਮਾਨ ਨੂੰ ਜ਼ਿੰਦਾਬਾਦ ਕਹਿਣਾ ਜੁੂਰਮ ਹੈ, ਇਸ ਤੋਂ ਚੌਕੀ ਇੰਚਾਰਜ ਨੇ ਤੁਰੰਤ ਕੰਵਲਜੀਤ ਸਿੰਘ ਨੂੰ ਥਾਣੇ ਤੋਂ ਰਿਹਾਅ ਕਰ ਦਿੱਤਾ।
ਇਸ ਮੌਕੇ ਤਜਿੰਦਰ ਸਿੰਘ ਪ੍ਰਦੇਸੀ,ਹਰਪ੍ਰੀਤ ਸਿੰਘ ਨੀਟੂ, ਮਨਦੀਪ ਸਿੰਘ ਬਲੂ ਹਰਜਿੰਦਰ ਸਿੰਘ ਵਿੱਕੀ ਖਾਲਸਾ,ਗੁਰਦੀਪ ਸਿੰਘ ਲੱਕੀ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਾਨ ਦੇ ਖ਼ਿਲਾਫ਼ ਕਿਸੇ ਨੂੰ ਵੀ ਬੋਲਣ ਦੀ ਇਜਾਜ਼ਤ ਨਹੀਂ ਦੇਵਾਂਗੇ। ਇਸ ਮੌਕੇ ਤੇ ਮਾਨ ਅਕਾਲੀ ਦਲ ਦੇ ਮਨਜੀਤ ਸਿੰਘ ਰੇਰੂ ਆਦਿ ਪਹੁੰਚ ਗਏ ਸਨ।